07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਾਤਾਵਰਨ ਦਿਵਸ' ਨੂੰ ਸਮਰਪਿਤ ਕਰਕੇ ਚੜ੍ਹਦੀਕਲਾ ਕਲੱਬ ਨੇ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ <br/>

Ad Position 21
No active advertisement
ਅਜੀਤ ਡੈਸਕ 07-06-2026
ਤਲਵੰਡੀ ਸਾਬੋ, 6 ਜੂਨ (ਰਣਜੀਤ ਸਿੰਘ ਰਾਜੂ)- ਸਮਾਜ ਸੇਵੀ ਕਾਰਜਾਂ 'ਚ ਮੋਹਰੀ ਭੂਮਿਕਾ ਅਦਾ ਕਰਦੇ ਆ ਰਹੇ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜਗ੍ਹਾ ਰਾਮ ਤੀਰਥ ਦੇ ਚੜ੍ਹਦੀਕਲਾ ਵੈੱਲਫੇਅਰ ਕਲੱਬ ਵਲੋਂ ਹੁਣ 'ਵਿਸ਼ਵ ਵਾਤਾਵਰਨ ਦਿਵਸ' ਨੂੰ ਸਮਰਪਿਤ ਕਰਕੇ ਪਿੰਡ 'ਚ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ |
ਪ੍ਰੈੱਸ ਬਿਆਨ ਰਾਹੀਂ ਚੜ੍ਹਦੀਕਲਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਵਾਤਾਵਰਨ 'ਚ ਆ ਰਹੀਆਂ ਭਾਰੀ ਤਬਦੀਲੀਆਂ ਕਾਰਣ ਲੋਕਾਂ ਨੂੰ ਹੁਣ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਾਹਿਰਾਂ ਮੁਤਾਬਿਕ ਵਾਤਾਵਰਨ 'ਚ ਇਨ੍ਹਾਂ ਤਬਦੀਲੀਆਂ ਦਾ ਮੁੱਖ ਕਾਰਣ ਰੁੱਖਾਂ ਦੀ ਘਟ ਰਹੀ ਗਿਣਤੀ ਹੈ | ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਮੰਗ ਹੈ ਕਿ ਹਰ ਮਨੁੱਖ ਰੁੱਖ ਲਾਵੇ ਤੇ ਅਜਿਹੇ 'ਚ ਲੋਕਾਂ ਨੂੰ ਰੁੱਖ ਲਗਾਉਣ ਪ੍ਰਤੀ ਜਾਗਰੂਕ ਕਰਨ ਲਈ ਪਿਛਲੇ ਸਮੇਂ ਤੋਂ ਕਲੱਬ ਨੇ ਜਾਗਰੂਕਤਾ ਮੁਹਿੰਮ ਵੀ ਆਰੰਭੀ ਹੈ ਤੇ ਰੁੱਖ ਲਗਾਉਣ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮੰਤਵ ਤਹਿਤ ਬੀਤੇ ਦਿਨ ਇਕ ਭੋਗ ਸਮਾਗਮ 'ਚ 500 ਬੂਟੇ ਵੰਡੇ ਵੀ ਗਏ ਸਨ | ਉਨ੍ਹਾਂ ਮੁਤਾਬਿਕ ਹੁਣ ਕਲੱਬ ਪ੍ਰਬੰਧਕਾਂ ਵਲੋਂ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ ਜਾ ਰਹੇ ਹਨ ਤਾਂਕਿ ਲੋਕਾਂ ਨੂੰ ਖੇਤਾਂ 'ਚ ਜਾਂ ਖੁੱਲ੍ਹੀਆਂ ਥਾਵਾਂ 'ਤੇ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ ਤੇ ਵਾਤਾਵਰਨ ਸਾਫ਼ ਤੇ ਹਰਿਆਵਲ ਭਰਪੂਰ ਬਣ ਸਕੇ | ਬੂਟੇ ਲਾਉਣ ਦੀ ਮੁਹਿੰਮ 'ਚ ਕਲੱਬ ਅਹੁਦੇਦਾਰਾਂ ਬਿੱਟੂ ਸੰਧੂ, ਗੁਰਪ੍ਰੀਤ ਸਿੰਘ ਮੈਂਬਰ, ਗੁਰਦੀਪ ਸਿੱਧੂ ਤੇ ਬੌਬੀ ਸਿੰਘ ਆਦਿ ਨੇ ਵੀ ਹਿੱਸਾ ਪਾਇਆ |

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ 'ਚ ਸੱਤਾ ਧਿਰ ਖ਼ਿਲਾਫ਼ ਰਾਮਪੁਰਾ ਫੂਲ 'ਚ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਰਾਸਤੀ ਬੂਟੇ ਲਗਾਏ <br/>
Ad Position 24