14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੰਤ ਸਿੰਘ ਕੁਲਾਣਾ ਗੁਰਦੁਆਰਾ ਇਲਾਕਾ ਬਾਰ੍ਹਾ ਦੇ ਪ੍ਰਧਾਨ ਬਣੇ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਬੁਢਲਾਡਾ, 7 ਜੂਨ (ਸਵਰਨ ਸਿੰਘ ਰਾਹੀ)- ਸਥਾਨਕ ਗੁਰਦੁਆਰਾ ਇਲਾਕਾ ਬਾਰ੍ਹਾ ਦੀ ਨਵੀਂ ਕਮੇਟੀ ਦੀ ਚੋਣ 'ਚ ਬੰਤ ਸਿੰਘ ਕੁਲਾਣਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ ਜਦਕਿ ਬਾਕੀ ਕਾਰਜਕਾਰਨੀ ਗਠਨ ਕਰਨ ਦੇ ਅਧਿਕਾਰ ਵੀ ਨਵ-ਨਿਯੁਕਤ ਪ੍ਰਧਾਨ ਨੂੰ ਦਿੱਤੇ ਗਏ | ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਕੁਲਾਣਾ ਨੇ ਦੱਸਿਆ ਕਿ ਇਲਾਕੇ ਦੇ 12 ਪਿੰਡਾਂ ਦੇ ਸਾਂਝੇ ਗੁਰੂਘਰ ਦੀ ਸੇਵਾ ਇਸ ਵਾਰ ਪਿੰਡ ਕੁਲਾਣਾ ਦੀ ਸੰਗਤ ਦੇ ਹਿੱਸੇ ਆਈ ਹੈ | ਉਨ੍ਹਾਂ ਦੱਸਿਆ ਕਿ ਨਵੇਂ ਪ੍ਰਧਾਨ ਵਲੋਂ ਜਲਦ ਹੀ ਆਪਣੀ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਜਾਵੇਗੀ | ਇਸ ਮੌਕੇ ਜਗਮੇਲ ਸਿੰਘ ਰੱਲੀ, ਸੂਬੇਦਾਰ ਬਲਦੇਵ ਸਿੰਘ, ਇੰਸਪੈਕਟਰ ਸੁਰਜੀਤ ਸਿੰਘ, ਦਰਬਾਰਾ ਸਿੰਘ ਦੋਦੜਾ, ਮੇਜਰ ਸਿੰਘ ਸੇਖੂਵਾਸੀਆ, ਨੱਥਾ ਸਿੰਘ ਸੰਧੂ, ਪਾਲਾ ਸਿੰਘ ਚਹਿਲ, ਰਘਵੀਰ ਸਿੰਘ, ਸੁਖਵਿੰਦਰ ਸਿੰਘ ਪਟਵਾਰੀ, ਜਸਵਿੰਦਰ ਸਿੰਘ, ਹਾਕਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਅੰਧਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਮੰਗ ਅਗਲੀ ਖ਼ਬਰ ਸੜਕ 'ਤੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਕਾਰ ਪਲਟੀ <br/>
Ad Position 24