12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜਨਮੇਜਾ ਸਿੰਘ ਸੇਖੋਂ ਦੇ ਉਪਰਾਲੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੰਗਰਾਂ ਲਈ ਪੁੱਜੀ 181 ਕੁਇੰਟਲ ਕਣਕ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਤਲਵੰਡੀ ਸਾਬੋ, 29 ਜੂਨ (ਰਣਜੀਤ ਸਿੰਘ ਰਾਜੂ)- ਸਿੱਖ ਕੌਮ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੀਆਂ ਵੱਖ-ਵੱਖ ਸੇਵਾਵਾਂ ‘ਚ ਜਿੱਥੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਹਿੱਸਾ ਪਾਉਂਦੀਆਂ ਰਹਿੰਦੀਆਂ ਹਨ ਉੱਥੇ ਵੱਡੇ ਸਿਆਸੀ ਆਗੂ ਵੀ ਸੇਵਾ ‘ਚ ਹਿੱਸਾ ਪਾਉਣ ਦੇ ਯਤਨ ਕਰਦੇ ਰਹਿੰਦੇ ਹਨ ਅਤੇ ਇਸੇ ਲੜੀ ‘ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਮੌੜ ਤੋਂ ਇੰਚਾਰਜ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਦੇ ਯਤਨਾਂ ਸਦਕਾ ਹਲਕੇ ‘ਚੋਂ ਇਕੱਤਰ ਹੋਈ 181 ਕੁਇੰਟਲ ਕਣਕ ਤਖਤ ਸਾਹਿਬ ਦੇ ਲੰਗਰਾਂ ਲਈ ਪੁੱਜੀ ਹੈ। ਤਖਤ ਸਾਹਿਬ ਦੇ ਪ੍ਰਬੰਧਕਾਂ ਵਲੋਂ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਜਨਮੇਜਾ ਸਿੰਘ ਸੇਖੋਂ ਦੇ ਉਪਰਾਲੇ ਸਦਕਾ ਹਲਕਾ ਮੌੜ ਦੀ ਸੰਗਤ ਵਲੋਂ ਇਕੱਤਰ ਕੀਤੀ ਗਈ ਉਕਤ 181 ਕੁਇੰਟਲ ਕਣਕ ਸੁਖਦੇਵ ਸਿੰਘ ਮਾਈਸਰਖਾਨਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਦੇ ਸਪੁਰਦ ਕੀਤੀ। ਮੈਨੇਜਰ ਨਰਿੰਦਰਜੀਤ ਸਿੰਘ ਨੇ ਤਖਤ ਸਾਹਿਬ ਦੇ ਲੰਗਰ ਦੀ ਸੇਵਾ ਲਈ ਕਣਕ ਭੇਜਣ ਤੇ ਜਨਮੇਜਾ ਸਿੰਘ ਸੇਖੋਂ ਅਤੇ ਹਲਕਾ ਮੌੜ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਣਕ ਲੈ ਕੇ ਪੁੱਜੇ ਮੁਹਤਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤਖਤ ਸਾਹਿਬ ਦੇ ਮੀਤ ਮੈਨੇਜਰ ਮਨਦੀਪ ਸਿੰਘ ਮਾਖਾ ਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਸਾਡੀ ਸਭ ਤੋਂ ਵੱਡੀ ਤਰਜੀਹ- ਭਗਵੰਤ ਮਾਨ ਅਗਲੀ ਖ਼ਬਰ ਲਹਿਰਾ ਥਰਮਲ ਦੀ ਮੈਨੇਜਮੈਂਟ ਭਵਿੱਖ ’ਚ ਤਿੱਖੇ ਸੰਘਰਸ਼ਾਂ ਲਈ ਹੋਵੇਗੀ ਜ਼ਿੰਮੇਵਾਰ
Ad Position 24