ਕੈਂਪ ਦੌਰਾਨ 153 ਮਰੀਜ਼ਾਂ ਦੀ ਜਾਂਚ, 93 ਨੂੰ ਐਨਕਾਂ ਵੰਡੀਆਂ
ਬਰੇਟਾ, 1 ਅਗਸਤ (ਮੰਡੇਰ)- ਸਰਕਾਰੀ ਹਸਪਤਾਲ ਖੁਡਾਲ ਕਲਾਂ ਵਿਖੇ ਅੱਖਾਂ ਦੇ ਰੋਗਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ। ਡਾ.
ਬਰੇਟਾ, 1 ਅਗਸਤ (ਮੰਡੇਰ)- ਸਰਕਾਰੀ ਹਸਪਤਾਲ ਖੁਡਾਲ ਕਲਾਂ ਵਿਖੇ ਅੱਖਾਂ ਦੇ ਰੋਗਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ। ਡਾ. ਵਾਹਿਗੁਰੂ ਸਿੰਘ ਵਲੋਂ 153 ਵਿਅਕਤੀਆਂ ਦੇ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ। 93 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ ਗਈਆਂ ਜਦਕਿ ਚਿੱਟੇ ਮੋਤੀਏ ਤੋਂ ਪੀੜਤ 9 ਮਰੀਜ਼ਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਮੁਫ਼ਤ ਅਪਰੇਸ਼ਨ ਲਈ ਸਰਕਾਰੀ ਹਸਪਤਾਲ ਮਾਨਸਾ ਵਿਖੇ ਭੇਜਿਆ ਗਿਆ। ਮਰੀਜ਼ਾਂ ਨੂੰ ਅੱਖਾਂ ਦੀ ਸਾਂਭ-ਸੰਭਾਲ, ਨਿਯਮਿਤ ਜਾਂਚ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਅਪਥਾਲਮਿਕ ਅਫ਼ਸਰ ਇੰਦਰ ਰਾਜ ਸਿੰਗਲਾ, ਪ੍ਰਵੀਨ ਕੁਮਾਰ, ਰਿੰਕੂ ਬਾਲਾ, ਗੀਤਾ ਰਾਣੀ, ਰਾਜ ਕੌਰ, ਸਤਪਾਲ ਕੌਰ ਆਦਿ ਹਾਜ਼ਰ ਸਨ।