ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਣ ਮਹਾ ਉਤਸਵ ਮੌਕੇ ਵਿਦਿਆਰਥੀਆਂ ਨੂੰ ਪੌਦੇ ਵੰਡਦੇ ਵਰਚਿਊਸ ਕਲੱਬ ਦੇ ਅਹੁਦੇਦਾਰ।
ਵਰਚਿਊਸ ਕਲੱਬ ਨੇ 130 ਪੌਦੇ ਵੰਡ ਕੇ ਵਾਤਾਵਰਨ ਸੰਭਾਲ ਦਾ ਦਿੱਤਾ ਸੁਨੇਹਾ
ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)-ਪਿੰਡ ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਰਚਿਊਸ ਕਲੱਬ (ਇੰਡੀਆ) ਨੇ ਆਪਣੇ ‘ਪੇੜ-ਪੌਦਾ ਬੈਂਕ’ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਵਣ ਮਹਾਂਉਤਸਵ ਮਨਾਇਆ। ਵਿਦਿਆਰਥੀਆਂ ਨੂੰ ਜੜ੍ਹੀ-ਬੂਟੀ, ਫਲਦਾਰ ਤੇ ਫੁੱਲਦਾਰ ਕਿਸਮਾਂ ਦੇ 130 ਪੌਦੇ ਵੰਡੇ ਗਏ ਅਤੇ ਉਨ੍ਹਾਂ ਨੂੰ ‘ ਪੇੜ ਮਿੱਤਰ’ ਬਣਾ ਕੇ ਸੰਭਾਲਣ ਦੀ ਸਹੁੰ ਦਿਵਾਈ ਗਈ।
ਡੱਬਵਾਲੀ, 1 ਅਗਸਤ (ਇਕਬਾਲ ਸਿੰਘ ਸ਼ਾਂਤ)-ਪਿੰਡ ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਰਚਿਊਸ ਕਲੱਬ (ਇੰਡੀਆ) ਨੇ ਆਪਣੇ ‘ਪੇੜ-ਪੌਦਾ ਬੈਂਕ’ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਵਣ ਮਹਾਂਉਤਸਵ ਮਨਾਇਆ। ਵਿਦਿਆਰਥੀਆਂ ਨੂੰ ਜੜ੍ਹੀ-ਬੂਟੀ, ਫਲਦਾਰ ਤੇ ਫੁੱਲਦਾਰ ਕਿਸਮਾਂ ਦੇ 130 ਪੌਦੇ ਵੰਡੇ ਗਏ ਅਤੇ ਉਨ੍ਹਾਂ ਨੂੰ ‘ ਪੇੜ ਮਿੱਤਰ’ ਬਣਾ ਕੇ ਸੰਭਾਲਣ ਦੀ ਸਹੁੰ ਦਿਵਾਈ ਗਈ।ਇਸ ਮੌਕੇ ਸੰਜੀਵ ਸ਼ਾਦ ਦੇ ਨਿਰਦੇਸ਼ਨ ਹੇਠ ਨਸ਼ਾ ਮੁਕਤੀ ਸਬੰਧੀ ਨੁੱਕੜ ਨਾਟਕ ‘ਬੱਸ ਦੇਣਾ ਸਾਥ ਤੁਮ...’ ਅਤੇ ਹਰਿਆਣਵੀ ਤੀਜ ਦੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ‘ਰੁੱਖ ਲਗਾਓ, ਧੀਆਂ ਬਚਾਓ, ਪਾਣੀ ਦਾ ਸਤਿਕਾਰ ਕਰੋ’ ਦਾ ਸੁਨੇਹਾ ਵੀ ਦਿੱਤਾ ਗਿਆ। ਕਲੱਬ ਦੇ ਪ੍ਰਧਾਨ ਡਾ. ਬੀਰ ਚੰਦ ਗੁਪਤਾ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਮਨੋਜ ਕੁਮਾਰ ਨੇ ਪੌਦਿਆਂ ਦੀ ਸੰਭਾਲ ਦਾ ਭਰੋਸਾ ਦਿੱਤਾ। ਪੀ.ਆਰ.ਓ. ਭਾਰਤ ਵਧਵਾ ਨੇ ਹਰੇਕ ਵਿਅਕਤੀ ਨੂੰ ਇੱਕ ਪੌਦਾ ਲਗਾ ਕੇ ਉਸ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ। ਨਰੇਸ਼ ਸ਼ਰਮਾ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੋਨੂੰ ਬਜਾਜ ਨੇ ਵਾਤਾਵਰਨ ਬਾਰੇ ਰਚਨਾ ਸੁਣਾਈ ਤੇ ਅਧਿਆਪਕ ਸੋਨੂ ਸ਼ਰਮਾ ਨੇ ਕੁਦਰਤ ਤੋਂ ਨਿਸ਼ਕਾਮ ਸੇਵਾ ਦਾ ਸੁਨੇਹਾ ਦਿੱਤਾ। ਅਧਿਆਪਕ ਰਮੇਸ਼ ਕੁਮਾਰ ਸੇਠੀ ਤੇ ਵਿਦਿਆਰਥੀ ਜਗਦੀਸ਼ ਦਾ ਜਨਮ ਦਿਨ ਵੀ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਗਿਆਨੀ ਗਿਆਨ ਸਿੰਘ, ਕੌਂਸਲਰ ਸੁਮਿਤ ਅਨੇਜਾ, ਸਕੱਤਰ ਪ੍ਰਣਵ ਗਰੋਵਰ ਸਮੇਤ ਸਕੂਲ ਸਟਾਫ਼, ਵਿਦਿਆਰਥੀ ਅਤੇ ਪਤਵੰਤੇ ਮੌਜੂਦ ਸਨ।