02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪੀਅਰਸਨ ਟੈੱਸਟ ਆਫ਼ ਇੰਗਲਿਸ਼ ਵਲੋਂ ਈਸ਼ਰ ਓਵਰਸੀਜ਼ ਦੇ ਐੱਮ.ਡੀ. ਲਵਪ੍ਰੀਤ ਸਿੰਘ ਥਿੰਦ ਦਾ ਸਨਮਾਨ

ਬਠਿੰਡਾ, 1 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਪੀਅਰਸਨ ਟੈੱਸਟ ਆਫ਼ ਇੰਗਲਿਸ਼ (ਪੀਟੀਈ) ਵਲੋਂ ਬੀਤੇ ਦਿਨ ਇਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਉਪਰੰਤ ਐਸੋਸੀਏਟ ਪਾਰਟਨਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਪੀਅਰਸਨ ਦੀ ਟੀਮ ਵਲੋਂ ਈਸ਼ਰ ਓਵਰਸੀਜ਼ ਐਜੂਕੇਸ਼ਨ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਲਵਪ੍ਰੀਤ ਸਿੰਘ ਥਿੰਦ ਨੂੰ ਸਿੱਖਿਆ ਅਤੇ ਵਿਦੇਸ਼ੀ ਸਿੱਖਿਆ ਸਲਾਹਕਾਰ ਖੇਤਰ ਵਿਚ ਉਨ੍ਹਾਂ ਦੀਆਂ ਉੱਤਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 02-08-2026
ਬਠਿੰਡਾ, 1 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਪੀਅਰਸਨ ਟੈੱਸਟ ਆਫ਼ ਇੰਗਲਿਸ਼ (ਪੀਟੀਈ) ਵਲੋਂ ਬੀਤੇ ਦਿਨ ਇਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਉਪਰੰਤ ਐਸੋਸੀਏਟ ਪਾਰਟਨਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਪੀਅਰਸਨ ਦੀ ਟੀਮ ਵਲੋਂ ਈਸ਼ਰ ਓਵਰਸੀਜ਼ ਐਜੂਕੇਸ਼ਨ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਲਵਪ੍ਰੀਤ ਸਿੰਘ ਥਿੰਦ ਨੂੰ ਸਿੱਖਿਆ ਅਤੇ ਵਿਦੇਸ਼ੀ ਸਿੱਖਿਆ ਸਲਾਹਕਾਰ ਖੇਤਰ ਵਿਚ ਉਨ੍ਹਾਂ ਦੀਆਂ ਉੱਤਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀਅਰਸਨ ਦੇ ਪ੍ਰਤੀਨਿਧ ਨੋਇਲ, ਆਸਿਫ਼ ਅਤੇ ਨਰਿੰਦਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਵਿਦੇਸ਼ੀ ਸਿੱਖਿਆ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਸਨਮਾਨ ਪ੍ਰਾਪਤ ਕਰਨ ਉਪਰੰਤ ਲਵਪ੍ਰੀਤ ਸਿੰਘ ਥਿੰਦ ਨੇ ਪੀਅਰਸਨ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਪਾਰਦਰਸ਼ੀ, ਇਮਾਨਦਾਰ ਅਤੇ ਬੇਦਾਗ਼ ਸੇਵਾਵਾਂ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦੇ ਕੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਦੀ ਛੇਵੀਂ ਸ਼੍ਰੇਣੀ ਦੇ ਦਾਖ਼ਲਿਆਂ ਲਈ ਫਾਰਮ 7 ਅਗਸਤ ਤੱਕ ਭਰੇ ਜਾਣਗੇ ਅਗਲੀ ਖ਼ਬਰ ਪੁਰਾਣੇ ਸਾਥੀ ਦੇ ਦੁੱਖ ’ਚ ਸ਼ਰੀਕ ਹੋਣ ਪੁੱਜੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ
Ad Position 24
No active advertisement