ਮਾਡਲ ਟਾਊਨ ਬਠਿੰਡਾ ’ਚ 8 ਅਗਸਤ ਨੂੰ ਸਜੇਗਾ ‘ਤੀਆਂ ਦਾ ਮੇਲਾ’- ਡਾ. ਅਮਰਜੀਤ ਕੋਟਫੱਤਾ
ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਸਥਾਨਕ ਮਾਡਲ ਟਾਊਨ ਫੇਜ਼-3 ਸਥਿਤ ਦਾਦੀ-ਪੋਤੀ ਪਾਰਕ ਨੇੜੇ 8 ਅਗਸਤ ਨੂੰ ਤ੍ਰਿਵੈਣੀ ਕਲੱਬ ਵਲੋਂ ਰਵਾਇਤੀ ‘ਤੀਆਂ ਦਾ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤ੍ਰਿਵੈਣੀ ਕਲੱਬ ਬਠਿੰਡਾ ਦੇ ਪ੍ਰਧਾਨ ਡਾ.
ਤ
ਤੀਆਂ ਦੇ ਮੇਲੇ ਸੰਬੰਧੀ ਜਾਣਕਾਰੀ ਦੇਣ ਸਮੇਂ ਡਾ. ਅਮਰਜੀਤ ਕੌਰ ਕੋਟਫੱਤਾ। ਤਸਵੀਰ : ਲਵਲੀ
06-08-2026
ਬਠਿੰਡਾ, 5 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਸਥਾਨਕ ਮਾਡਲ ਟਾਊਨ ਫੇਜ਼-3 ਸਥਿਤ ਦਾਦੀ-ਪੋਤੀ ਪਾਰਕ ਨੇੜੇ 8 ਅਗਸਤ ਨੂੰ ਤ੍ਰਿਵੈਣੀ ਕਲੱਬ ਵਲੋਂ ਰਵਾਇਤੀ ‘ਤੀਆਂ ਦਾ ਮੇਲਾ’ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤ੍ਰਿਵੈਣੀ ਕਲੱਬ ਬਠਿੰਡਾ ਦੇ ਪ੍ਰਧਾਨ ਡਾ. ਅਮਰਜੀਤ ਕੌਰ ਕੋਟਫੱਤਾ ਨੇ ਦੱਸਿਆ ਕਿ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲਾ ਇਹ ਮੇਲਾ ਪੰਜਾਬੀ ਸੱਭਿਆਚਾਰ ਦੀ ਸੰਭਾਲ, ਧੀਆਂ ਦੇ ਸਤਿਕਾਰ ਅਤੇ ਵਾਤਾਵਰਣ ਸੁਰੱਖਿਆ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ ਅਤੇ ਸਿਰਫ਼ ਮਹਿਲਾਵਾਂ, ਧੀਆਂ ਅਤੇ ਛੋਟੇ ਬੱਚਿਆਂ ਨੂੰ ਹੀ ਸ਼ਾਮਲ ਹੋਣ ਦੀ ਆਗਿਆ ਹੋਵੇਗੀ । ਹਮੇਸ਼ਾ ਵਾਂਗ ਇਸ ਵਾਰ ਵੀ ਮੇਲੇ ਵਿਚ ਪੰਜਾਬੀ ਲੋਕ-ਰੰਗਾਂ ਦੀ ਭਰਪੂਰ ਝਲਕ ਵੇਖਣ ਨੂੰ ਮਿਲੇਗੀ। ਕਲੱਬ ਦੀਆਂ ਮੈਂਬਰਾਂ ਅਤੇ ਹੋਰ ਭਾਗੀਦਾਰਾਂ ਵਲੋਂ ਲੋਕ-ਗੀਤ, ਡਾਂਸ, ਸਕਿੱਟਾਂ, ਲੰਮੀ ਹੇਕ ਦੇ ਗੀਤ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਮੇਲੇ ਵਿਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਪ੍ਰਸ਼ਨੋਤਰੀ ਵੀ ਕਰਵਾਈ ਜਾਵੇਗੀ। ਸਹੀ ਜਵਾਬ ਦੇਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਡਾ. ਕੋਟਫੱਤਾ ਨੇ ਦੱਸਿਆ ਕਿ ਨਵ-ਵਿਆਹੀਆਂ ਧੀਆਂ, ਜਿਨ੍ਹਾਂ ਦੀਆਂ ਇਹ ਪਹਿਲੀਆਂ ਤੀਆਂ ਹੋਣਗੀਆਂ, ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮਮਤਾ ਖੁਰਾਣਾ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਹੋਣਗੇ। ਡਾ. ਕੋਟਫੱਤਾ ਨੇ ਕਿਹਾ ਕਿ ਅਜਿਹੇ ਉਪਰਾਲੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਦਾ ਸਾਧਨ ਹਨ। ਉਨ੍ਹਾਂ ਵੱਧ ਤੋਂ ਵੱਧ ਧੀਆਂ ਅਤੇ ਮਹਿਲਾਵਾਂ ਨੂੰ ਮੇਲੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਮਾਗਮ ਦੇ ਅੰਤ ਵਿਚ ਕਲੱਬ ਦੀਆਂ ਮੈਂਬਰਾਂ ਵਲੋਂ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੰਕਲਪ ਵੀ ਲਿਆ ਜਾਵੇਗਾ।