05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਨੇ ਮੰਡੀ ਦੇ ਵਾਰਡ ਨੰਬਰ 12 ਦੀ ਗਲੀ ਨੰਬਰ 20 ਦੇ ਵਾਸੀ

ਭੁੱਚੋ ਮੰਡੀ, 5 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਮੰਡੀ ਦੇ ਵਾਰਡ ਨੰਬਰ 12 ਦੀ ਗਲੀ ਨੰਬਰ 2 ਵਿਚ ਪਾਣੀ ਭਰਨ ਕਾਰਨ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ। ਬਾਲਾਜੀ ਕੋਲਡ ਡਰਿੰਕਸ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਨੇ ਲਗਭਗ 20 ਸਾਲਾਂ ਤੋਂ ਇਲਾਕੇ ਵਿਚ ਵਿਕਾਸ ਕਾਰਜਾਂ ਦੀ ਘਾਟ ’ਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ।

Ad Position 21
No active advertisement
ਭੁੱਚੋ ਮੰਡੀ ਦੇ ਵਾਰਡ ਨੰਬਰ 12 ਦੀ ਕੱਚੀ ਗਲੀ ਵਿਚ ਜਮ੍ਹਾਂ ਹੋਇਆ ਮੀਂਹ ਦਾ ਗੰਦਾ ਪਾਣੀ। ਤਸਵੀਰ: ਬਿੱਕਰ ਸਿੰਘ ਸਿੱਧੂ 06-08-2026
ਭੁੱਚੋ ਮੰਡੀ, 5 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਮੰਡੀ ਦੇ ਵਾਰਡ ਨੰਬਰ 12 ਦੀ ਗਲੀ ਨੰਬਰ 2 ਵਿਚ ਪਾਣੀ ਭਰਨ ਕਾਰਨ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ। ਬਾਲਾਜੀ ਕੋਲਡ ਡਰਿੰਕਸ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਨੇ ਲਗਭਗ 20 ਸਾਲਾਂ ਤੋਂ ਇਲਾਕੇ ਵਿਚ ਵਿਕਾਸ ਕਾਰਜਾਂ ਦੀ ਘਾਟ ’ਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਲੀ ਵਿਚ ਕਦੇ ਵੀ ਇੰਟਰਲਾਕਿੰਗ ਟਾਇਲਾਂ ਨਹੀਂ ਵਿਛਾਈਆਂ ਗਈਆਂ, ਜਿਸ ਕਾਰਨ ਬਰਸਾਤ ਦੇ ਮੌਸਮ ਵਿਚ ਕੱਚੀ ਗਲੀ ਦੇ ਹਾਲਾਤ ਕਾਫ਼ੀ ਵਿਗੜ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤਾਂ ਦੇ ਦਿਨਾਂ ਵਿਚ ਪੂਰੀ ਮੰਡੀ ਦਾ ਮੀਂਹ ਵਾਲਾ ਪਾਣੀ ਇਸ ਖਾਸ ਜਗ੍ਹਾ ’ਤੇ ਇਕੱਠਾ ਹੋ ਜਾਂਦਾ ਹੈ। ਪਾਣੀ ਭਰਨ ਨਾਲ ਪੈਦਲ ਚੱਲਣ ਵਾਲਿਆਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਵਿਚ ਵੀ ਵਿਘਨ ਪੈਂਦਾ ਹੈ। ਲੰਬੇ ਸਮੇਂ ਤੋਂ ਸਮੱਸਿਆ ਬਣੀ ਰਹਿਣ ਦੇ ਬਾਵਜੂਦ ਨਗਰ ਕੌਂਸਲ ਵਲੋਂ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਸਥਾਨਕ ਲੋਕਾਂ ਵਿਚ ਗੁੱਸਾ ਹੈ। ਰਮਨਦੀਪ, ਸੰਦੀਪ (ਦੀਪੂ), ਮੇਸ਼ੀ ਬਾਂਸਲ, ਰਿੰਕੂ ਗਰਗ, ਅਮਨ ਸ਼ਰਮਾ, ਵਰਿੰਦਰ, ਚੰਦੀ, ਰਵੀ, ਮਿੰਟੂ ਖੱਤਰੀ ਅਤੇ ਪ੍ਰੀਤਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਅਤੇ ਸਬੰਧਿਤ ਅਧਿਕਾਰੀ ਜਲਦੀ ਤੋਂ ਜਲਦੀ ਗਲੀ ਵਿਚ ਇੰਟਰਲਾਕਿੰਗ ਟਾਇਲਾਂ ਵਿਛਾਉਣ ਅਤੇ ਗਲੀ ਵਿਚ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਪੱਕਾ ਹੱਲ ਕਰਨ।
Ad Position 22
No active advertisement
ਪਿਛਲੀ ਖ਼ਬਰ ਅੰਤਰ-ਜ਼ਿਲ੍ਹਾ ਸੀਨੀਅਰ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਬਠਿੰਡਾ ਦੀ ਰਿਕਾਰਡ ਤੋੜ ਜਿੱਤ ਅਗਲੀ ਖ਼ਬਰ ਮਾਡਲ ਟਾਊਨ ਬਠਿੰਡਾ ’ਚ 8 ਅਗਸਤ ਨੂੰ ਸਜੇਗਾ ‘ਤੀਆਂ ਦਾ ਮੇਲਾ’- ਡਾ. ਅਮਰਜੀਤ ਕੋਟਫੱਤਾ
Ad Position 24
No active advertisement