ਰੋਟਰੀ ਕਲੱਬ ਰਾਮਾਂ ਵਲੋਂ ਕੈਂਪ ਅਧੀਨ 40 ਰੁੱਖ ਲਾਏ
ਰਾਮਾਂ ਮੰਡੀ, 5 ਅਗਸਤ (ਤਰਸੇਮ ਸਿੰਗਲਾ)-ਰੋਟਰੀ ਕਲੱਬ ਰਾਮਾਂ ਵਲੋਂ ਸਥਾਨਕ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਪ੍ਰੋਜੈਕਟ ਚੇਅਰਮੈਨ ਜਸਪਾਲ ਗਰਗ ਦੀ ਅਗਵਾਈ ਹੇਠ ਟਰੀ ਪਲਾਂਟੇਸ਼ਨ ਕੈਂਪ ਲਗਾਇਆ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ 40 ਰੁੱਖ ਲਗਾਏ ਗਏ।
ਰ
ਰੁੱਖ ਲਗਾਉਂਦੇ ਹੋਏ ਕਲੱਬ ਦੇ ਅਹੁੱਦੇਦਾਰ, ਮੈਂਬਰ, ਸਕੂਲ ਪ੍ਰਬੰਧਕ ਅਤੇ ਪ੍ਰਿੰਸੀਪਲ। ਤਸਵੀਰ: ਸਿੰਗਲਾ
06-08-2026
ਰਾਮਾਂ ਮੰਡੀ, 5 ਅਗਸਤ (ਤਰਸੇਮ ਸਿੰਗਲਾ)-ਰੋਟਰੀ ਕਲੱਬ ਰਾਮਾਂ ਵਲੋਂ ਸਥਾਨਕ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਪ੍ਰੋਜੈਕਟ ਚੇਅਰਮੈਨ ਜਸਪਾਲ ਗਰਗ ਦੀ ਅਗਵਾਈ ਹੇਠ ਟਰੀ ਪਲਾਂਟੇਸ਼ਨ ਕੈਂਪ ਲਗਾਇਆ। ਇਸ ਮੌਕੇ ਕਲੱਬ ਮੈਂਬਰਾਂ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ 40 ਰੁੱਖ ਲਗਾਏ ਗਏ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਅਤੇ ਰੋਟਰੀ ਕਲੱਬ ਰਾਮਾਂ ਦੇ ਸਕੱਤਰ ਵਿਜੇ ਕੁਮਾਰ ਟੀਨੂੰ ਲਹਿਰੀ ਨੇ ਕੈਂਪ ਲਈ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਜ਼ਿੰਦਗੀ ਦੀਆਂ ਸਮੂਹ ਜ਼ਰੂਰੀ ਲੋੜਾਂ ਵਿਚੋਂ ਇਕ ਹਨ। ਕਿਉਂਕਿ ਰੁੱਖ ਸਾਨੂੰ ਸ਼ੁੱਧ ਹਵਾ, ਆਕਸੀਜਨ, ਫਲ, ਫੁੱਲ, ਲੱਕੜ ਅਤੇ ਕੁਦਰਤੀ ਸੰਤੁਲਨ ਪ੍ਰਦਾਨ ਕਰਦੇ ਹਨ। ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹਰ ਵਿਅਕਤੀ ਨੂੰ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਉਣਾ ਅਤੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਰੁੱਖ ਲਗਾਉਣ ਦੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਡਾ: ਵਿਨੋਦ ਕੁਮਾਰ ਗੋਇਲ, ਅਸਿਸਟੈਂਟ ਗਵਰਨਰ ਜੈਪਾਲ ਗਰਗ, ਮੀਤ ਪ੍ਰਧਾਨ ਮਨੋਜ ਕੁਮਾਰ ਗੋਇਲ, ਖਜ਼ਾਨਚੀ ਰਾਜ ਲਹਿਰੀ, ਸੰਯੁਕਤ ਸਕੱਤਰ ਪੰਕਜ ਲਹਿਰੀ, ਸਕੱਤਰ ਵਿਜੇ ਕੁਮਾਰ ਲਹਿਰੀ ਟੀਨੂੰ, ਪ੍ਰੋਜੈਕਟ ਚੇਅਰਮੈਨ ਜਸ਼ਪਾਲ ਗਰਗ, ਅਜੀਤ ਸਿੰਘ ਬੱਬੂ, ਐਡਵੋਕੇਟ ਕਮਲਕਾਂਤ ਗੋਇਲ, ਗੁਰਿੰਦਰ ਸਿੰਘ ਮੱਕੜ, ਅਸ਼ੋਕ ਗੋਇਲ, ਅਸ਼ੋਕ ਅਗਰਵਾਲ, ਸੰਜੀਵ ਗੋਰਾ, ਡਾ. ਰਾਕੇਸ਼ ਗੁਪਤਾ, ਚੌਧਰੀ ਕੈਲਾਸ਼ ਮਿੱਤਲ, ਅਨਿਲ ਲਹਿਰੀ, ਪ੍ਰਿੰਸ ਲਹਿਰੀ, ਆਸ਼ੂ ਲਹਿਰੀ, ਡਾ. ਅਵਨੀਸ਼ ਲਹਿਰੀ, ਡਾ. ਕੇ. ਕੇ. ਗੁਪਤਾ, ਭਗਵਾਨ ਦਾਸ ਬੰਗੀ, ਸੰਗੀਤ ਗਰਗ, ਕੇਵਲ ਸਿੰਗਲਾ, ਨਰਿੰਦਰ ਕੁਮਾਰ ਗੋਇਲ ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। ਸਕੂਲ ਪ੍ਰਿੰਸੀਪਲ ਕੋਮਲ ਅਗਰਵਾਲ ਨੇ ਕਲੱਬ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ।