ਹਰਿਆਲੀ ਟੀਮ ਵਲੋਂ ਮੇਨ ਚੌਕ ਭੁੱਚੋ ਕੈਂਚੀਆਂ ’ਤੇ ਰੁੱਖ ਲਗਾਏ
ਭੁੱਚੋ ਮੰਡੀ, 5 ਅਗਸਤ (ਬਿੱਕਰ ਸਿੰਘ ਸਿੱਧੂ)-ਹਰਿਆਲੀ ਟੀਮ ਭੁੱਚੋ, ਅਕਾਲ ਅਕੈਡਮੀ ਅਤੇ ਸਮਾਜ ਸੇਵਕਾਂ ਦੇ ਸਾਂਝੇ ਯਤਨਾਂ ਸਦਕਾ ਭੁੱਚੋ ਕੈਂਚੀਆਂ ਮੇਨ ਚੌਕ ’ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਮੁਹਿੰਮ ਦੌਰਾਨ ਵੱਖ-ਵੱਖ ਛਾਂਦਾਰ ਅਤੇ ਫ਼ਲਦਾਰ ਰੁੱਖ ਲਗਾਏ ਗਏ।
ਭ
ਭੁੱਚੋ ਕੈਂਚੀਆਂ ਵਿਖੇ ਬੂਟੇ ਲਗਾਉਂਦੇ ਹੋਏ ਹਰਿਆਲੀ ਟੀਮ, ਅਕਾਲੀ ਅਕੈਡਮੀ ਦੇ ਮੈਂਬਰ ਅਤੇ ਮੰਡੀ ਦੇ ਪਤਵੰਤੇ। ਤਸਵੀਰ: ਬਿੱਕਰ ਸਿੰਘ ਸਿੱਧੂ
06-08-2026
ਭੁੱਚੋ ਮੰਡੀ, 5 ਅਗਸਤ (ਬਿੱਕਰ ਸਿੰਘ ਸਿੱਧੂ)-ਹਰਿਆਲੀ ਟੀਮ ਭੁੱਚੋ, ਅਕਾਲ ਅਕੈਡਮੀ ਅਤੇ ਸਮਾਜ ਸੇਵਕਾਂ ਦੇ ਸਾਂਝੇ ਯਤਨਾਂ ਸਦਕਾ ਭੁੱਚੋ ਕੈਂਚੀਆਂ ਮੇਨ ਚੌਕ ’ਤੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਮੁਹਿੰਮ ਦੌਰਾਨ ਵੱਖ-ਵੱਖ ਛਾਂਦਾਰ ਅਤੇ ਫ਼ਲਦਾਰ ਰੁੱਖ ਲਗਾਏ ਗਏ। ਇਸ ਮੌਕੇ ’ਤੇ ਸਰਕਾਰੀ ਸਕੂਲ ਮਹਿਰਾਜ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ, ਨੰਬਰਦਾਰ ਬਿੰਦਰ ਸਿੰਘ, ਏ ਐਸ ਆਈ ਰਾਜਵੰਤ ਸਿੰਘ ਭੁੱਚੋ ਕਲਾਂ, ਹਰਿਆਲੀ ਟੀਮ ਭੁੱਚੋ ਦੇ ਮੁਖੀ ਗੁਰਦੇਵ ਸਿੰਘ ਸੇਵਾਮੁਕਤ ਪੁਲਿਸ ਅਧਿਕਾਰੀ ਅਤੇ ਅਕਾਲ ਅਕੈਡਮੀ ਦੇ ਨੁਮਾਇੰਦਿਆਂ ਨੇ ਉਤਸ਼ਾਹ ਨਾਲ ਰੁੱਖ ਲਗਾਏ ਅਤੇ ਲੋਕਾਂ ਨੂੰ ਹੋਰ ਰੁੱਖ ਲਗਾਉਣ ਅਤੇ ਪਾਲਣ-ਪੋਸ਼ਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵੱਧਦੇ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਾਨੂੰ ਸਾਰਿਆਂ ਨੂੰ ਵਾਤਾਵਰਣ ਸੰਭਾਲ ਵਿਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪੌਦੇ ਨਾ ਸਿਰਫ਼ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ਼ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਵੀ ਰੱਖਦੇ ਹਨ। ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਨੇ ਲਗਾਏ ਗਏ ਰੁੱਖਾਂ ਦੀ ਨਿਯਮਤ ਤੌਰ ’ਤੇ ਦੇਖਭਾਲ ਕਰਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਹਰਿਆਲੀ ਵਧਾਉਣ ਦਾ ਪ੍ਰਣ ਲਿਆ।