ਪਿੰਡ ਬੀਰੇਵਾਲਾ ਜੱਟਾਂ ਦੇ ਵਾਸੀਆਂ ਵਲੋਂ ਬਰਨਾਲਾ-ਸਿਰਸਾ ਮੁੱਖ ਸੜਕ ’ਤੇ ਜਾਮ
ਮਾਨਸਾ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਜੱਟਾਂ ਦੇ ਵਾਸੀਆਂ ਵਲੋਂ ਇੱਥੇ ਤਿੰਨਕੋਨੀ ਨਜ਼ਦੀਕ ਬਰਨਾਲਾ-ਸਿਰਸਾ ਮੁੱਖ ਸੜਕ ‘ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਉਹ ਮੰਗ ਕਰ ਰਹੇ ਸਨ ਕਿ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੇਵਾ ਸਿੰਘ ‘ਤੇ ਦਰਜ ਮੁਕੱਦਮਾ ਰੱਦ ਕੀਤਾ ਜਾਵੇ।
ਤਿੰਨਕੋਨੀ ਮਾਨਸਾ ਨੇੜੇ ਬਰਨਾਲਾ-ਸਿਰਸਾ ਮੁੱਖ ਸੜਕ ’ਤੇ ਧਰਨੇ ਉੱਤੇ ਬੈਠੇ ਬੀਰੇਵਾਲਾ ਜੱਟਾਂ ਦੇ ਲੋਕ। ਤਸਵੀਰ : ਸੇਮੀ ਮਾਨਸਾ
06-08-2026