06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ

ਬੁਢਲਾਡਾ, 6 ਅਗਸਤ (ਸਵਰਨ ਸਿੰਘ ਰਾਹੀ)- ਬਰਸਾਤ ਦੇ ਮੌਸਮ ਦੌਰਾਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਬਲਾਕ ’ਚ ਐਂਟੀ ਲਾਰਵਾ ਮੁਹਿੰਮ ਚਲਾਈ ਗਈ ਹੈ। ਮੁਹਿੰਮ ਦੌਰਾਨ ਐਮ.

Ad Position 21
No active advertisement
ਬੁਢਲਾਡਾ ਵਿਖੇ ਡੇਂਗੂ ਦੀ ਰੋਕਥਾਮ ਲਈ ਸਪਰੇਅ ਦਾ ਛਿੜਕਾਅ ਕਰਦੇ ਹੋਏ ਸਿਹਤ ਕਰਮਚਾਰੀ। ਤਸਵੀਰ : ਟੋਨੀ ਬੁਢਲਾਡਾ 07-08-2026
ਬੁਢਲਾਡਾ, 6 ਅਗਸਤ (ਸਵਰਨ ਸਿੰਘ ਰਾਹੀ)- ਬਰਸਾਤ ਦੇ ਮੌਸਮ ਦੌਰਾਨ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਬਲਾਕ ’ਚ ਐਂਟੀ ਲਾਰਵਾ ਮੁਹਿੰਮ ਚਲਾਈ ਗਈ ਹੈ। ਮੁਹਿੰਮ ਦੌਰਾਨ ਐਮ.ਪੀ.ਐਚ.ਡਬਲਯੂ. ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵਲੋਂ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਦਵਾਈ ਦਾ ਛਿੜਕਾਅ ਕੀਤਾ ਗਿਆ। ਟੀਮਾਂ ਨੇ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ, ਟਾਇਰਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦਾ ਨਿਰੀਖਣ ਕਰ ਕੇ ਲਾਰਵਾ ਦੀ ਜਾਂਚ ਕੀਤੀ ਅਤੇ ਲੋਕਾਂ ਨੂੰ ਮੱਛਰਾਂ ਦੀ ਪੈਦਾਵਾਰ ਰੋਕਣ ਸੰਬੰਧੀ ਜਾਗਰੂਕ ਕੀਤਾ। ਬਲਾਕ ਹੈਲਥ ਸੁਪਰਵਾਈਜ਼ਰ ਸੰਜੀਵ ਕੁਮਾਰ ਨੇ ਕਿਹਾ ਕਿ ਮੁਹਿੰਮ ਤਹਿਤ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਕੂਲਰਾਂ, ਟੈਂਕੀਆਂ, ਗਮਲਿਆਂ, ਫ਼ਰਿਜ ਦੀਆਂ ਟਰੇਆਂ ਅਤੇ ਹੋਰ ਪਾਣੀ ਵਾਲੇ ਭਾਂਡਿਆਂ ਦਾ ਪਾਣੀ ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਜ਼ਰੂਰ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਬੁਖ਼ਾਰ, ਸਿਰ ਦਰਦ, ਸਰੀਰ ਦਰਦ ਜਾਂ ਡੇਂਗੂ ਵਰਗੇ ਲੱਛਣ ਦਿਖਾਈ ਦੇਣ ’ਤੇ ਖ਼ੁਦ ਦਵਾਈ ਲੈਣ ਦੀ ਬਜਾਏ ਤੁਰੰਤ ਨੇੜਲੀ ਸਿਹਤ ਸੰਸਥਾ ’ਚ ਜਾਂਚ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜੀ ਰਾਮ ਜੀ ਵਾਂਗ ਈ-20 ਖ਼ਿਲਾਫ਼ ਪੰਜਾਬ ਸਰਕਾਰ ਦਾ ਮਤਾ ਡਰਾਮਾ ਸਾਬਤ ਹੋਵੇਗਾ-ਸਮਾਓਂ ਅਗਲੀ ਖ਼ਬਰ ਪਿੰਡ ਭਾਈ ਦੇਸਾ ਦੇ ਬੱਸ ਸਟੈਂਡ ਦੇ ਸਟੀਲ ਨਾਲ ਬਣੇ ਸੈੱਡ ਦਾ ਭੁੱਚਰ ਵਲੋਂ ਉਦਘਾਟਨ
Ad Position 24
No active advertisement