06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜੀ ਰਾਮ ਜੀ ਵਾਂਗ ਈ-20 ਖ਼ਿਲਾਫ਼ ਪੰਜਾਬ ਸਰਕਾਰ ਦਾ ਮਤਾ ਡਰਾਮਾ ਸਾਬਤ ਹੋਵੇਗਾ-ਸਮਾਓਂ

ਮਾਨਸਾ, 6 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਮੁੱਖ ਮੰਤਰੀ ਪੰਜਾਬ ਦਾ ਵਿਧਾਨ ਸਭਾ ’ਚ ਜੀ ਰਾਮ ਜੀ ਵਾਂਗ ਈ-20 ਖ਼ਿਲਾਫ਼ ਮਤਾ ਵੀ ਡਰਾਮਾ ਹੀ ਸਾਬਤ ਹੋਵੇਗਾ। ਇਹ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ।

Ad Position 21
No active advertisement
ਮਾਨਸਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਸਿੰਘ ਸਮਾਓਂ। ਅਜੀਤ ਤਸਵੀਰ 07-08-2026
ਮਾਨਸਾ, 6 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਮੁੱਖ ਮੰਤਰੀ ਪੰਜਾਬ ਦਾ ਵਿਧਾਨ ਸਭਾ ’ਚ ਜੀ ਰਾਮ ਜੀ ਵਾਂਗ ਈ-20 ਖ਼ਿਲਾਫ਼ ਮਤਾ ਵੀ ਡਰਾਮਾ ਹੀ ਸਾਬਤ ਹੋਵੇਗਾ। ਇਹ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕੀਤਾ। ਉਨ੍ਹਾਂ 1 0 ਅਗਸਤ ਨੂੰ ਟਰੇਡ ਯੂਨੀਅਨਾਂ ਵਲੋਂ ਜੇਲ੍ਹ ਭਰੋ ਅੰਦੋਲਨ ਦੀ ਹਮਾਇਤ ਕਰਨ ਅਤੇ 13 ਸਤੰਬਰ ਨੂੰ ਬੁਢਲਾਡਾ ਦਾਣਾ ਮੰਡੀ ਵਿਖੇ ਮਜ਼ਦੂਰ ਏਕਤਾ ਰੈਲੀ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਗਨਰੇਗਾ ਕਾਨੂੰਨ ਨੂੰ ਰੱਦ ਕਰ ਕੇ ਜੀ ਰਾਮ ਜੀ ਕਾਨੂੰਨ ਖ਼ਿਲਾਫ਼ ਮੁੱਖ ਮੰਤਰੀ ਨੇ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਹਿਲਾਂ ਕਾਨੂੰਨ ਨੂੰ ਰੱਦ ਕੀਤਾ ਅਤੇ ਓਨੀ ਤੇਜ਼ੀ ਨਾਲ ਹੀ ਸੂਬੇ ’ਚ ਜੀ ਰਾਮ ਜੀ ਕਾਨੂੰਨ ਲਾਗੂ ਵੀ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਮੁਫ਼ਤ ਦੀਆਂ ਰਿਆਤਾ ਦੇਣ ਦੀ ਥਾਂ ਮਜ਼ਦੂਰਾਂ ਦੀ ਸਮਾਜਿਕ ਰੱਖਿਆ ਦਾ ਕਾਨੂੰਨ ਲਾਗੂ ਕਰੇ, ਜਿਸ ’ਚ ਹਰ ਵਰਗ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਰੰਟੀ, ਮਹਿੰਗਾਈ ਮੁਤਾਬਕ ਪੂਰੀ ਮਜ਼ਦੂਰੀ, ਗੁਜ਼ਾਰੇ ਲਈ ਬੁਢਾਪਾ ਪੈਨਸ਼ਨ, ਸਿਹਤ ਬੀਮਾ ਹੋਵੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵਲੋਂ 17 ਅਗਸਤ ਨੂੰ ਬਠਿੰਡਾ ਵਿਖੇ ਹੋ ਰਹੀ ਸੂਬਾ ਪੱਧਰੀ ਜਥੇਬੰਦਕ ਮਜ਼ਦੂਰ ਕਨਵੈਨਸ਼ਨ ’ਚ ਕੇਂਦਰ ਤੇ ਰਾਜ ਸਰਕਾਰ ਖ਼ਿਲਾਫ਼ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਗੁਲਾਬ ਸਿੰਘ ਖੀਵਾ, ਭੋਲ਼ਾ ਸਿੰਘ ਝੱਬਰ, ਤਰਸੇਮ ਸਿੰਘ ਖ਼ਾਲਸਾ ਬਹਾਦਰਪੁਰ, ਜਰਨੈਲ ਸਿੰਘ ਮਾਨਸਾ, ਕੁਲਵੰਤ ਸਿੰਘ ਦਾਤੇਵਾਸ, ਬੱਲਮ ਸਿੰਘ ਢੈਪਈ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ
Ad Position 24
No active advertisement