ਗਹਿਰੀ ਭਾਗੀ ਸਕੂਲ ਦੇ ਖਿਡਾਰੀਆਂ ਲਈ ਐੱਨ.ਆਰ.ਆਈ. ਮਨਪ੍ਰੀਤ ਕੌਰ ਵੱਲੋਂ 15000 ਦੀ ਰਾਸ਼ੀ ਭੇਟ
ਕੋਟਫੱਤਾ, 8 ਅਗਸਤ (ਰਣਜੀਤ ਸਿੰਘ ਬੁੱਟਰ)- ਪਿੰਡ ਗਹਿਰੀ ਭਾਗੀ ਵਿਖੇ ਸਰਕਾਰੀ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਹਿਤ ਪ੍ਰਿੰਸੀਪਲ ਲਵਲੀਨ ਕੌਰ ਦੀ ਯੋਗ ਅਗਵਾਈ ਹੇਠ ਗਹਿਰੀ ਭਾਗੀ ਦੀ ਵਸਨੀਕ ਐਨ. ਆਰ.
ਕੋਟਫੱਤਾ, 8 ਅਗਸਤ (ਰਣਜੀਤ ਸਿੰਘ ਬੁੱਟਰ)- ਪਿੰਡ ਗਹਿਰੀ ਭਾਗੀ ਵਿਖੇ ਸਰਕਾਰੀ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਹਿਤ ਪ੍ਰਿੰਸੀਪਲ ਲਵਲੀਨ ਕੌਰ ਦੀ ਯੋਗ ਅਗਵਾਈ ਹੇਠ ਗਹਿਰੀ ਭਾਗੀ ਦੀ ਵਸਨੀਕ ਐਨ.ਆਰ.ਆਈ.ਮਨਪ੍ਰੀਤ ਕੌਰ ਮਿੰਨੀ ਵੱਲੋਂ 15000 ਰੁਪਏ ਦੀ ਵਿੱਤੀ ਰਾਸ਼ੀ ਸਕੂਲ ਨੂੰ ਭੇਟ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਐਨ.ਆਰ. ਆਈ. ਦਾ ਧੰਨਵਾਦ ਕੀਤਾ ਗਿਆ।ਸਕੂਲ ਪ੍ਰਿੰਸੀਪਲ ਮੈਡਮ ਲਵਲੀਨ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਸਹਿਯੋਗ ਨਾਲ ਖਿਡਾਰੀ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਹੋਰ ਪ੍ਰੇਰਨਾ ਮਿਲਦੀ ਹੈ।ਸਕੂਲ ਪ੍ਰਬੰਧਕਾਂ ਅਤੇ ਡੀਪੀਈ ਲੈਕਚਰਾਰ ਰਘਵੀਰ ਸਿੰਘ ਭੀਖੀ ਨੇ ਕਿਹਾ ਕਿ ਭੇਟ ਕੀਤੀ ਗਈ ਰਾਸ਼ੀ ਨੂੰ ਵਿਦਿਆਰਥੀਆਂ ਦੀਆਂ ਖੇਡਾਂ ਨਾਲ ਸਬੰਧਿਤ ਲੋੜਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਹੋਰ ਪ੍ਰਵਾਸੀ ਪੰਜਾਬੀਆਂ ਅਤੇ ਸਮਾਜ ਸੇਵੀਆਂ ਨੂੰ ਵੀ ਸਿੱਖਿਆ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਅਜੈਬ ਸਿੰਘ ਸਮਾਜ ਸੇਵੀ, ਲਾਇਬ੍ਰੇਰੀਅਨ ਪ੍ਰਿਤਪਾਲ ਸਿੰਘ ਕੋਟਸ਼ਮੀਰ, ਹਰਭਜਨ ਸਿੰਘ ਫ਼ੌਜੀ, ਸਤਨਾਮ ਸਿੰਘ ਪੀ ਡਬਲਿਊ ਡੀ, ਸੂਬੇਦਾਰ ਗੁਰਦੇਵ ਸਿੰਘ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜ਼ਰ ਸਨ।