ਕਲੇਅ ਇੰਡੀਆ ਸਕੂਲ ’ਚ ਤੀਆਂ ਦੇ ਤਿਉਹਾਰ ਮੌਕੇ ਗਿੱਧਾ ਪਾ ਕੇ ਵਿਦਿਆਰਥਣਾਂ ਨੇ ਬੰਨ੍ਹਿਆ ਖੂਬ ਰੰਗ
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸੰਗਤ ਕੈਂਚੀਆਂ ‘ਤੇ ਸਥਿਤ ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਵਿਰਸੇ ਦੀ ਮਹਿਕ ਨਾਲ ਭਰਿਆ ਹੋਇਆ ਸੀ।
ਸੰਗਤ ਮੰਡੀ, 8 ਅਗਸਤ (ਸੁਖਤੇਜ ਧਾਲੀਵਾਲ)- ਸੰਗਤ ਕੈਂਚੀਆਂ ‘ਤੇ ਸਥਿਤ ਕਲੇਅ ਇੰਡੀਆ ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਪੰਜਾਬੀ ਵਿਰਸੇ ਦੀ ਮਹਿਕ ਨਾਲ ਭਰਿਆ ਹੋਇਆ ਸੀ। ਸਕੂਲੀ ਵਿਦਿਆਰਥਣਾਂ ਨੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਦੇ ਸੂਟ ਫੁਲਕਾਰੀਆਂ, ਚੂੜੀਆਂ ਤੇ ਮਹਿੰਦੀ ਨਾਲ ਸੱਜ ਕੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਚਾਰ ਚੰਨ ਲਾਏ। ਸਕੂਲ ਦੇ ਵਿਹੜੇ ਵਿਚ ਤੀਆਂ ਦੇ ਸਮਾਗਮ ਦੌਰਾਨ ਸਕੂਲੀ ਬੱਚਿਆਂ ਦੀਆਂ ਮਾਤਾਵਾਂ ਨੇ ਸਮਾਗਮ ਵਿਚ ਭਾਗ ਲਿਆ। ਵੱਖ-ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਦੁਆਰਾ ਤੀਜ ਨਾਲ ਸਬੰਧਿਤ ਸੱਭਿਆਚਾਰਕ ਗੀਤਾਂ ਤੇ ਡਾਂਸ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਸ਼ਾਨਦਾਰ ਗਿੱਧਾ ਪੇਸ਼ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਨਰਿੰਦਰ ਕੌਰ, ਸੁਨੀਤਾ ਰਾਣੀ, ਮਨਪ੍ਰੀਤ ਕੌਰ, ਹਰਜੀਤ ਕੌਰ ਅਤੇ ਮਨਪ੍ਰੀਤ ਕੌਰ (ਡੀ.ਪੀ.) ਵਲੋਂ ਸਾਂਝੇ ਤੌਰ ‘ਤੇ ਤਿਆਰ ਕਰਵਾਇਆ ਗਿਆ ਗਿੱਧਾ ਦਰਸ਼ਕਾਂ ਨੇ ਖੂਬ ਸਲਾਹਿਆ ਤੇ ਵਾਹ-ਵਾਹ ਖੱਟੀ। ਸਕੂਲ ਦੇ ਅਧਿਆਪਕਾਂ ਦੁਆਰਾ ਮਾਤਾਵਾਂ ਦੇ ਮਨੋਰੰਜਨ ਲਈ ਵੱਖੋ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਕਰਮਜੀਤ ਕੌਰ, ਜਸਬੀਰ ਕੌਰ ਤੇ ਕਰਮਜੀਤ ਕੌਰ ਜੇਤੂ ਰਹੀਆਂ। ਸਕੂਲ ਦੇ ਅਧਿਆਪਕਾਂ ਭੁਪਿੰਦਰ ਕੌਰ ਅਤੇ ਸੋਨੂੰ ਰਾਣੀ ਵੱਲੋਂ ਆਈਆਂ ਹੋਈਆਂ ਮਹਿਮਾਨ ਮਾਤਾਵਾਂ ਦੇ ਮਹਿੰਦੀ ਲਗਾਈ ਗਈ। ਇਸ ਸਮਾਗਮ ਦੌਰਾਨ ਮਿਸਿਜ਼ ਸਵਰੀਨ ਕੌਰ ਨੂੰ ‘ਮਿਸ ਤੀਜ’ ਚੁਣਿਆ ਗਿਆ। ਸਕੂਲ ਵਲੋਂ ਆਏ ਹੋਏ ਮਹਿਮਾਨਾਂ ਲਈ ਖਾਣ -ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਜੀ.ਐਸ. ਢਿੱਲੋਂ ਦੀ ਧਰਮ-ਪਤਨੀ ਅਮਰਜੀਤ ਕੌਰ ਢਿੱਲੋਂ. ਵੀ ਮੌਜੂਦ ਸਨ। ਉਨ੍ਹਾਂ ਦੁਆਰਾ ਸਕੂਲ ਦੇ ਡਾਇਰੈਕਟਰ ਵਰਿੰਦਰ ਕੌਰ ਅਤੇ ਪ੍ਰਿੰਸੀਪਲ ਸਰਬਜੀਤ ਕੌਰ ਦੇ ਨਾਲ ਮਿਲ ਕੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨ ਕੀਤਾ ਗਿਆ।