10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰਾਸ਼ਨ ਡੀਪੂ ਹੋਲਡਰਾਂ ਵਲੋਂ ਡੀਪੂ ਬਹਾਲੀ ਦੀ ਮੰਗ ਨੂੰ ਲੈ ਕੇ ਸਿਰਸਾ-ਬਰਨਾਲਾ ਮੁੱਖ ਮਾਰਗ ਜਾਮ

ਮਾਨਸਾ, 10 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਪੰਜਾਬ ਵਲੋਂ ਸਥਾਨਕ ਸ਼ਹਿਰ ’ਚ ਇਕੱਠੇ ਹੋ ਕੇ ਸਿਰਸਾ-ਬਰਨਾਲਾ ਮੁੱਖ ਮਾਰਗ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2020-21 ’ ਚ ਕਾਂਗਰਸ ਦੇ ਕਾਰਜਕਾਲ ਸਮੇਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਉਦੇਸ਼ ਨਾਲ ਰਾਸ਼ਨ ਡੀਪੂ ਜਾਰੀ ਕੀਤੇ ਗਏ ਸਨ ਪਰ ਮੌਜੂਦਾ ਰਾਜ ਸਰਕਾਰ ਵਲੋਂ ਨੌਜਵਾਨਾਂ ਦੇ ਡੀਪੂ ਰੱਦ ਕਰ ਕੇ ਆਪਣੇ ਚਹੇਤਿਆਂ ਨੂੰ ਜਾਰੀ ਕਰ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 11-08-2026
ਮਾਨਸਾ, 10 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ ਪੰਜਾਬ ਵਲੋਂ ਸਥਾਨਕ ਸ਼ਹਿਰ ’ਚ ਇਕੱਠੇ ਹੋ ਕੇ ਸਿਰਸਾ-ਬਰਨਾਲਾ ਮੁੱਖ ਮਾਰਗ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2020-21 ’ ਚ ਕਾਂਗਰਸ ਦੇ ਕਾਰਜਕਾਲ ਸਮੇਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਉਦੇਸ਼ ਨਾਲ ਰਾਸ਼ਨ ਡੀਪੂ ਜਾਰੀ ਕੀਤੇ ਗਏ ਸਨ ਪਰ ਮੌਜੂਦਾ ਰਾਜ ਸਰਕਾਰ ਵਲੋਂ ਨੌਜਵਾਨਾਂ ਦੇ ਡੀਪੂ ਰੱਦ ਕਰ ਕੇ ਆਪਣੇ ਚਹੇਤਿਆਂ ਨੂੰ ਜਾਰੀ ਕਰ ਦਿੱਤੇ ਗਏ। ਉਨ੍ਹਾਂ ਰੋਸ ਪ੍ਰਗਟਾਇਆ ਕਿ ਰੱਦ ਕੀਤੇ ਗਏ ਡੀਪੂ ਹੋਲਡਰਾਂ ਵਿਰੁੱਧ ਨਾ ਤਾਂ ਕੋਈ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਪਰ ਫਿਰ ਵੀ ਸਰਕਾਰ ਵਲੋਂ ਬਿਨਾਂ ਵਾਜਬ ਕਾਰਨ ਨੌਜਵਾਨਾਂ ਦੇ ਡੀਪੂ ਰੱਦ ਕਰ ਦਿੱਤੇ ਗਏ, ਜਿਸ ਕਾਰਨ ਸੂਬੇ ਭਰ ’ਚ 1700 ਦੇ ਕਰੀਬ ਡੀਪੂ ਹੋਲਡਰ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰੱਦ ਕੀਤੇ ਗਏ ਡੀਪੂ ਮੁੜ ਬਹਾਲ ਨਾ ਕੀਤੇ ਗਏ ਤਾਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਡੀਪੂ ਹੋਲਡਰਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਜਗਤਾਰ ਸਿੰਘ ਭੁੱਲਰ ਫ਼ਿਰੋਜ਼ਪੁਰ, ਜਸਵੀਰ ਸਿੰਘ ਸਰਦੂਲਗੜ੍ਹ, ਸੰਤੋਖ ਸਿੰਘ ਬਠਿੰਡਾ, ਮੋਹਨ ਲਾਲ ਗੁਰਦਾਸਪੁਰ, ਇੰਦਰਜੀਤ ਸਿੰਘ ਮਾਨਸਾ, ਬਿੱਕਰ ਸਿੰਘ ਮਾਨਸਾ, ਅਨਿਲ ਕੁਮਾਰ ਪਟਿਆਲਾ, ਕਰਮਜੀਤ ਸਿੰਘ ਮਲੇਰਕੋਟਲਾ, ਡਾ. ਚੇਤ ਸਿੰਘ ਤਲਵੰਡੀ ਅਕਲੀਆ, ਬਲਜਿੰਦਰ ਸਿੰਘ ਸਰਦੂਲਗੜ੍ਹ, ਵਿੱਕੀ ਸਿੰਘ ਨੰਗਲ ਕਲਾਂ, ਬਿੱਕਰ ਸਿੰਘ ਫੱਤਾ ਮਾਲੋਕਾ, ਹੰਸਰਾਜ ਬੁਢਲਾਡਾ, ਜਗਜੀਤ ਸਿੰਘ ਅਹਿਮਦਗੜ੍ਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ - ਮਾਮਲਾ ਬੀਰੇਵਾਲਾ ਜੱਟਾਂ ਵਿਖੇ ਹੋਈ ਬੇਅਦਬੀ ਦਾ - ਇਨਸਾਫ਼ ਨਾ ਮਿਲਿਆ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਪੰਥਕ ਇਕੱਠ ਸੱ... ਅਗਲੀ ਖ਼ਬਰ ਫਰੀਡਮ ਫਾਇਟਰ ਉਤਰਾਧਿਕਾਰੀ ਸੰਸਥਾ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਕਰਾਂਗੇ-ਸੇਖੋਂ
Ad Position 24