11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡਾ. ਪਰਨੀਤ ਨੇ ਯੂ.ਐੱਸ.ਐੱਮ.ਐੱਲ. ਪ੍ਰੀਖਿਆ ਕੀਤੀ ਪਾਸ

ਮਾਨਸਾ , 11 ਅਗਸਤ ( ਬਲਵਿੰਦਰ ਸਿੰਘ ਧਾਲੀਵਾਲ )- ਜ਼ਿਲ੍ਹੇ ਦੇ ਕਸਬਾ ਭੀਖੀ ਨਾਲ ਸਬੰਧਿਤ ਡਾ . ਪਰਨੀਤ ਨੇ ਯੂ .

Ad Position 21
No active advertisement
ਅਜੀਤ ਡੈਸਕ 12-08-2026
ਮਾਨਸਾ , 11 ਅਗਸਤ ( ਬਲਵਿੰਦਰ ਸਿੰਘ ਧਾਲੀਵਾਲ )- ਜ਼ਿਲ੍ਹੇ ਦੇ ਕਸਬਾ ਭੀਖੀ ਨਾਲ ਸਬੰਧਿਤ ਡਾ . ਪਰਨੀਤ ਨੇ ਯੂ . ਐੱਸ . ਐੱਮ . ਐੱਲ . ਈ . ( ਯੂਨਾਈਟਿਡ ਸਟੇਟ ਮੈਡੀਕਲ ਲਾਇੰਸੈਸਿੰਗ ਐਗਜਾਮੀਨੇਸ਼ਨ ) ਪਾਸ ਕਰ ਕੇ ਮਾਪਿਆਂ ਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ । ਉਹ ਸੇਵਾ ਮੁਕਤ ਏ . ਆਈ . ਜੀ . ਬਲਵਿੰਦਰ ਸਿੰਘ ਭੀਖੀ ਦੀ ਪੁੱਤਰੀ ਹੈ । ਇਹ ਪਰਿਵਾਰ ਇਨ੍ਹੀਂ ਦਿਨੀਂ ਪਟਿਆਲਾ ਵਿਖੇ ਰੈਣ - ਬਸੇਰਾ ਰੱਖ ਰਿਹਾ ਹੈ । ਪਰਨੀਤ ਨੇ ਐਮ . ਬੀ . ਬੀ . ਐਸ . ਦੀ ਡਿਗਰੀ ਪੀ . ਜੀ . ਆਈ . ਰੋਹਤਕ ਤੋਂ ਬਹੁਤ ਚੰਗੇ ਨੰਬਰਾਂ ’ ਤੇ ਪਾਸ ਕੀਤੀ ਸੀ । ਅਮਰੀਕਾ ਸਰਕਾਰ ਵਲੋਂ ਲਏ ਜਾਂਦੇ ਉਪਰੋਕਤ ਪ੍ਰੀਖਿਆ ਦੇ ਪਹਿਲੇ ਤੇ ਦੂਜੇ ਭਾਗ ’ ਚੋਂ ਚੰਗਾ ਸਕੋਰ ਹਾਸਲ ਕੀਤਾ । ਉਪਰੰਤ ਕੁਝ ਸਿਖਲਾਈ ਹਾਸਲ ਕਰਨ ਲਈ ਉਹ ਵਿਦੇਸ਼ ਵੀ ਗਈ । ਡਾ . ਪਰਨੀਤ ਹੁਣ ਐਮ . ਡੀ . ( ਇੰਟਰਨਲ ਮੈਡੀਸਨ ) ਦੀ 3 ਸਾਲਾ ਡਿਗਰੀ ਕਰੈਸਵੁੱਡ ਮੈਡੀਕਲ ਸੈਂਟਰ ਹਸਪਤਾਲ ਹੰਟਸਇਲ ( ਅਲਾਬਾਮਾ ਰਾਜ ) ’ ਚੋਂ ਕਰੇਗੀ । ਉਸ ਦੀ ਇਸ ਪ੍ਰਾਪਤੀ ’ ਤੇ ਭੀਖੀ ਵਾਸੀਆਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕਸਬੇ ਦੀ ਉਹ ਪਹਿਲੀ ਡਾਕਟਰ ਹੈ , ਜਿਸ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ।
Ad Position 22
No active advertisement
ਪਿਛਲੀ ਖ਼ਬਰ 6.50 ਗ੍ਰਾਮ ਚਿੱਟਾ ਬਰਾਮਦ ਅਗਲੀ ਖ਼ਬਰ ਨਗਰ ਕੌਂਸਲ ਰਾਮਾਂ ਦੀ ਪ੍ਰਧਾਨ ਰੁਚਿਕਾ ਗੋਇਲ ਦੀ ਤਾਜਪੋਸ਼ੀ ਅੱਜ
Ad Position 24