11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਮਾਡਰਨ ਪਬਲਿਕ ਸਕੂਲ ਅਤੇ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਭੀਖੀ, 11 ਅਗਸਤ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਅਤੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਤੇ ਕਾਲਜ ਦੇ ਡਿਪਟੀ ਡਾਇਰੈਕਟਰ ਗੁਰਵਿੰਦਰ ਕੌਰ ਅਤੇ ਸੀ.

Ad Position 21
No active advertisement
ਭੀਖੀ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਵਿਦਿਆਰਥਣਾਂ ਅਧਿਆਪਕਾਂ ਨਾਲ। ਤਸਵੀਰ : ਬਲਕਾਰ ਸਿੰਘ ਸਹੋਤਾ 12-08-2026
ਭੀਖੀ, 11 ਅਗਸਤ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਅਤੇ ਮਾਡਰਨ ਕਾਲਜ ਆਫ਼ ਐਜੂਕੇਸ਼ਨ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਤੇ ਕਾਲਜ ਦੇ ਡਿਪਟੀ ਡਾਇਰੈਕਟਰ ਗੁਰਵਿੰਦਰ ਕੌਰ ਅਤੇ ਸੀ.ਈ.ਓ. ਇਰਬਨਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਤੀਆਂ ਪੰਜਾਬੀ ਵਿਰਸੇ ਦਾ ਅਨਿੱਖੜਵਾਂ ਤਿਉਹਾਰ ਹਨ। ਉਨ੍ਹਾਂ ਦੱਸਿਆ ਕਿ ਸਾਉਣ ਮਹੀਨੇ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਮਾਪਿਆਂ ਅਤੇ ਸਹੁਰੇ ਪਰਿਵਾਰ ਪ੍ਰਤੀ ਵੱਖ-ਵੱਖ ਤਰੀਕੇ ਨਾਲ ਸਨੇਹ ਪ੍ਰਗਟ ਕਰਦੀਆਂ ਹਨ। ਇਸ ਦੌਰਾਨ ਸਕੂਲ ਪ੍ਰਬੰਧਨ ਵਲੋਂ ਵਿਦਿਆਰਥਣਾਂ ’ਚ ਤੀਆਂ ਪ੍ਰਤੀ ਰੁਚੀ ਵਧਾਉਣ ਲਈ ਮਹਿੰਦੀ, ਚੂੜੀਆਂ ਅਤੇ ਰਵਾਇਤੀ ਚੀਜ਼ਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧੇ, ਡਾਂਸ ਤੇ ਕਿੱਕਲੀ, ਪੀਂਘਾਂ ਝੂਟਣ ਤੋਂ ਇਲਾਵਾ ਰਵਾਇਤੀ ਬੋਲੀਆਂ ਪਾਈਆਂ। ਚਰਖਾ, ਪੱਖੀਆਂ ਅਤੇ ਫੁਲਕਾਰੀ ਕੱਢਣਾ ਆਦਿ ਖਿੱਚ ਦਾ ਕੇਂਦਰ ਰਹੇ। ਸਕੂਲ ਪ੍ਰਿੰਸੀਪਲ ਅਮਨਦੀਪ ਕੌਰ ਦੋਧਰੀਆ ਅਤੇ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਤੀਆਂ ਰਵਾਇਤੀ ਤੇ ਪੁਰਾਤਨ ਤਿਉਹਾਰ ਹੈ ਜੋ ਮਾਪਿਆਂ ਦਾ ਧੀਆਂ ਪ੍ਰਤੀ ਸਨੇਹ ਰੂਪ ਪ੍ਰਗਟਾਉਂਦਾ ਹੈ। ਇਸ ਮੌਕੇ ਸਮੂਹ ਸਕੂਲ ਤੇ ਕਾਲਜ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਕਾਵੜੀਆਂ ਨਾਲ ਦੁਰਵਿਵਹਾਰ ਕਰਨ ਵਾਲਾ ਹੌਲਦਾਰ ਮੁਅੱਤਲ ਅਗਲੀ ਖ਼ਬਰ ਸਰਦੂਲਗੜ੍ਹ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
Ad Position 24