14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜ਼ੋਨ ਪੱਧਰੀ ਮੁਕਾਬਲਿਆਂ ’ਚ ਦਸਮੇਸ਼ ਕਾਨਵੈਂਟ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

ਸਰਦੂਲਗੜ੍ਹ, 13 ਅਗਸਤ (ਜੀ. ਐਮ.

Ad Position 21
No active advertisement
ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੀਆਂ ਚਾਂਦੀ ਦੇ ਤਗਮੇ ਜਿੱਤਣ ਵਾਲੀਆਂ ਖਿਡਾਰਨਾਂ ਪ੍ਰਿੰਸੀਪਲ ਤੇ ਕੋਚਾਂ ਨਾਲ। ਤਸਵੀਰ : ਜੀ.ਐਮ. ਅਰੋੜਾ 14-08-2026
ਸਰਦੂਲਗੜ੍ਹ, 13 ਅਗਸਤ (ਜੀ.ਐਮ. ਅਰੋੜਾ)- ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸੰਘਾ ਵਿਖੇ ਹੋਏ ਜ਼ੋਨ ਪੱਧਰੀ ਰੱਸਾ-ਕੱਸੀ ਮੁਕਾਬਲਿਆਂ ’ਚ ਸਥਾਨਕ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡੀ.ਪੀ.ਈ. ਬਲਵੰਤ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਅਤੇ ਅੰਡਰ-19 ਸਾਲ ਵਰਗ ਮੁਕਾਬਲਿਆਂ ’ਚ ਚਾਂਦੀ ਦੇ ਤਗਮੇ ਹਾਸਲ ਕੀਤੇ। ਉਨ੍ਹਾਂ ਦੱਸਿਆ ਕਿ ਅੰਡਰ-14 ਦੀ ਟੀਮ ’ਚ ਸੁਖਮਨ ਕੌਰ, ਗੁਰਮੰਨਤ ਕੌਰ, ਪੁਸ਼ਪ, ਅਵਨੀਤ ਕੌਰ, ਸਾਹਿਬਦੀਪ ਕੌਰ, ਧਰੁਵ, ਅਵਨੀਤ, ਕੋਮਲ, ਮਨਸੀਰਤ, ਅਨਮੋਲਦੀਪ ਤੇ ਅਰਸ਼ਦੀਪ ਜਦਕਿ ਅੰਡਰ-19 ’ਚ ਮੁਸਕਾਨ, ਸੁਖਮਨ ਸੰਧੂ, ਸੁਖਮਨਪ੍ਰੀਤ, ਪ੍ਰਭਨੂਰ, ਨਵਜੋਤ, ਅਰਸ਼ਦੀਪ, ਮਨੀਸ਼ਾ, ਜੈਸਮੀਨ ਅਤੇ ਹਰਸਿਮਰਨ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਖਿਡਾਰਨਾਂ ਸਮੇਤ ਕੋਚ ਮਨਦੀਪ ਸਿੰਘ, ਡੀ.ਪੀ.ਈ. ਗੁਰਸੇਵਕ ਸਿੰਘ ਤੇ ਡੀ.ਪੀ.ਈ. ਗੁਰਜੀਤ ਸਿੰਘ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਨੇ ਰੋਸ ਰੈਲੀ ਕਰਨ ਉਪਰੰਤ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਪ੍ਰਧਾਨ ਵਲੋਂ ਅਸਤੀਫ਼ਾ
Ad Position 24