14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਭੀਖੀ ਬੱਸ ਅੱਡੇ ਤੋਂ ਬਰਨਾਲਾ ਰੋਡ ਬਾਈਪਾਸ ਸੜਕ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਮਾਸਟਰ ਪਲਾਨ ਦੀ ਲੋੜ

ਭੀਖੀ, 13 ਅਗਸਤ (ਬਲਕਾਰ ਸਿੰਘ ਸਹੋਤਾ)- ਬੇਸ਼ੱਕ ਸਥਾਨਕ ਬੱਸ ਅੱਡੇ ਤੋਂ ਬਰਨਾਲਾ ਬਾਈਪਾਸ ਤੱਕ ਲਗਭਗ 20 ਲੱਖ ਦੀ ਲਾਗਤ ਨਾਲ ਫਰਵਰੀ 2024 ’ਚ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਪ੍ਰੰਤੂ ਸੀਵਰੇਜ ਦੇ ਮਾੜੇ ਪ੍ਰਬੰਧਾਂ ਅਤੇ ਸੜਕ ਦੁਆਲੇ ਪਾਣੀ ਦੇ ਨਿਕਾਸੀ ਨਾਲੇ ਨਾ ਹੋਣ ਕਾਰਨ ਡੇਢ ਸਾਲ ਬਾਅਦ ਹੀ ਇਹ ਸੜਕ ਬੀਤੇ ਬਾਰਸ਼ ਦੇ ਮੌਸਮ ’ਚ ਦਮ ਤੋੜ ਗਈ। ਉਦੋਂ ਤੋਂ ਲੈ ਕੇ ਜਿੱਥੇ ਰਾਹਗੀਰ ਪ੍ਰੇਸ਼ਾਨ ਹਨ ਉੱਥੇ ਮੁਹੱਲਾ ਨਿਵਾਸੀਆਂ ਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਬੱਸ ਅੱਡਾ ਭੀਖੀ ਤੋਂ ਬਰਨਾਲਾ ਸੜਕ ਤੱਕ ਬਣੇ ਬਾਈਪਾਸ ਦੇ ਮੰਦੇ ਹਾਲ। ਤਸਵੀਰ : ਬਲਕਾਰ ਸਿੰਘ ਸਹੋਤਾ 14-08-2026
ਭੀਖੀ, 13 ਅਗਸਤ (ਬਲਕਾਰ ਸਿੰਘ ਸਹੋਤਾ)- ਬੇਸ਼ੱਕ ਸਥਾਨਕ ਬੱਸ ਅੱਡੇ ਤੋਂ ਬਰਨਾਲਾ ਬਾਈਪਾਸ ਤੱਕ ਲਗਭਗ 20 ਲੱਖ ਦੀ ਲਾਗਤ ਨਾਲ ਫਰਵਰੀ 2024 ’ਚ ਸੜਕ ਦਾ ਨਿਰਮਾਣ ਕੀਤਾ ਗਿਆ ਸੀ ਪ੍ਰੰਤੂ ਸੀਵਰੇਜ ਦੇ ਮਾੜੇ ਪ੍ਰਬੰਧਾਂ ਅਤੇ ਸੜਕ ਦੁਆਲੇ ਪਾਣੀ ਦੇ ਨਿਕਾਸੀ ਨਾਲੇ ਨਾ ਹੋਣ ਕਾਰਨ ਡੇਢ ਸਾਲ ਬਾਅਦ ਹੀ ਇਹ ਸੜਕ ਬੀਤੇ ਬਾਰਸ਼ ਦੇ ਮੌਸਮ ’ਚ ਦਮ ਤੋੜ ਗਈ। ਉਦੋਂ ਤੋਂ ਲੈ ਕੇ ਜਿੱਥੇ ਰਾਹਗੀਰ ਪ੍ਰੇਸ਼ਾਨ ਹਨ ਉੱਥੇ ਮੁਹੱਲਾ ਨਿਵਾਸੀਆਂ ਨੂੰ ਵੀ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 400 ਮੀਟਰ ਕੁ ਲੰਬੀ ਇਹ ਸੜਕ ਵਰਤਮਾਨ ’ਚ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ ਅਤੇ ਮੌਜੂਦਾ ਸਥਿਤੀ ’ਚ ਇਸ ਸੜਕ ’ਤੇ ਟੋਏ ਹੀ ਟੋਏ ਹਨ, ਤੋਂ ਅੱਕੇ ਮੁਹੱਲਾ ਨਿਵਾਸੀ ਜਿੱਥੇ ਨਿੱਤ ਨਗਰ ਪੰਚਾਇਤ ਖ਼ਿਲਾਫ਼ ਪਿੱਟ-ਸਿਆਪਾ ਕਰ ਰਹੇ ਹਨ ਉੱਥੇ ਉਨ੍ਹਾਂ ਬੀਤੇ ਦਿਨੀਂ ਸੜਕ ’ਤੇ ਮਲਵਾ ਸੁੱਟ ਕੇ ਰਸਤਾ ਬੰਦ ਕਰ ਦਿੱਤਾ। ਲੋਕਾਂ ਦਾ ਕਹਿਣਾ ਕਿ ਉਹ 1 ਸਾਲ ਤੋਂ ਸੜਕ ਟੁੱਟਣ ਕਾਰਨ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਆਵਾਜਾਈ ਦੀ ਦਿੱਕਤ ਤੋਂ ਇਲਾਵਾ ਸੜਕ ’ਤੇ ਪਏ ਵੱਡੇ ਟੋਇਆਂ ’ਚ ਹਰ ਸਮੇਂ ਗੰਦਾ ਪਾਣੀ ਭਰਿਆ ਰਹਿੰਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਤੋਂ ਕੀਤੀ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਗੰਦੇ ਪਾਣੀ ਦੇ ਨਿਕਾਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਸੀਵਰੇਜ ਸਮੱਸਿਆ ਦੇ ਹੱਲ ਲਈ ਇਸ ਦੀ ਲਗਾਤਾਰ ਸਫ਼ਾਈ ਯਕੀਨੀ ਬਣਾਈ ਜਾਵੇ। ਸੜਕ ਦੇ ਟਿਕਾਊ ਨਿਰਮਾਣ ਅਤੇ ਸੜਕ ’ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਰਨਾਲਾ ਰੋਡ ਤੋਂ ਮਾਨਸਾ ਮੁੱਖ ਸੜਕ ਤੱਕ ਮਾਸਟਰ ਪਲਾਨ ਦੀ ਸਖ਼ਤ ਲੋੜ ਹੈ। ਜਿੰਨੀ ਦੇਰ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੜਕ ਦਾ ਲੰਬੇ ਸਮੇਂ ਤੱਕ ਹੰਢਾਊ ਰਹਿਣਾ ਮੁਸ਼ਕਿਲ ਹੈ। ਜਾਣਕਾਰੀ ਇਹ ਵੀ ਹੈ ਕਿ ਵਿਭਾਗੀ ਸੂਰਤ ਦੱਸਦੇ ਹਨ ਕਿ ਸੜਕ ਦੇ ਸਥਾਈ ਟਿਕੇ ਰਹਿਣ ਲਈ ਨਗਰ ਪੰਚਾ ਇਤ ਦੁਆਰਾ ਗੰਦੇ ਪਾਣੀ ਦੀ ਨਿਕਾਸੀ ਲਈ ਸੜਕ ਦੇ ਦੋਵੇਂ ਪਾਸੇ ਨਾਲਿਆਂ ਅਤੇ ਪਾਈਪ ਵਿਛਾਉਣ ਦਾ ਤਖ਼ਮੀਨਾ ਤਿਆਰ ਕੀਤਾ ਗਿਆ ਸੀ ਪ੍ਰੰਤੂ ਫ਼ੰਡਾਂ ਦੀ ਕਮੀ ਕਾਰਨ ਹਾਲੇ ਤੱਕ ਇਸ ਤਖ਼ਮੀਨੇ ’ਤੇ ਵਿਚਾਰ ਨਹੀਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਅਗਲੀ ਖ਼ਬਰ ਮੁਲਾਜ਼ਮਾਂ ਨੇ ਰੋਸ ਰੈਲੀ ਕਰਨ ਉਪਰੰਤ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ
Ad Position 24