18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬੁਢਲਾਡਾ ਵਿਖੇ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ

ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਰੌਇਲ ਸਿਟੀ, ਆਸਥਾ ਕਾਲੋਨੀ ਅਤੇ ਮੁਹੱਲਾ ਬਾਰ੍ਹਾਂ ਨੌਹਰੇ ਦੀਆਂ ਔਰਤਾਂ ਵਲੋਂ ਮਿਲ ਕੇ ‘ਟੌਹਰ ਪੰਜਾਬਣਾਂ ਦੀ’ ਟਾਈਟਲ ਤਹਿਤ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੋਕ ਬੋਲੀਆਂ, ਗਿੱਧਾ, ਭੰਗੜਾ, ਜਾਗੋ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਔਰਤਾਂ ਅਤੇ ਲੜਕੀਆਂ ਨੇ ਨਵੇਂ ਅਤੇ ਸੱਭਿਆਚਾਰਕ ਗੀਤਾਂ ਤੇ ਨੱਚ ਟੱਪ ਕੇ ਮਨੋਰੰਜਨ ਕੀਤਾ।

Ad Position 21
No active advertisement
ਅਜੀਤ ਡੈਸਕ 18-08-2026
ਬੁਢਲਾਡਾ, 17 ਅਗਸਤ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੀ ਰੌਇਲ ਸਿਟੀ, ਆਸਥਾ ਕਾਲੋਨੀ ਅਤੇ ਮੁਹੱਲਾ ਬਾਰ੍ਹਾਂ ਨੌਹਰੇ ਦੀਆਂ ਔਰਤਾਂ ਵਲੋਂ ਮਿਲ ਕੇ ‘ਟੌਹਰ ਪੰਜਾਬਣਾਂ ਦੀ’ ਟਾਈਟਲ ਤਹਿਤ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਲੋਕ ਬੋਲੀਆਂ, ਗਿੱਧਾ, ਭੰਗੜਾ, ਜਾਗੋ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਔਰਤਾਂ ਅਤੇ ਲੜਕੀਆਂ ਨੇ ਨਵੇਂ ਅਤੇ ਸੱਭਿਆਚਾਰਕ ਗੀਤਾਂ ਤੇ ਨੱਚ ਟੱਪ ਕੇ ਮਨੋਰੰਜਨ ਕੀਤਾ। ਇਸ ਖ਼ੂਬਸੂਰਤ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ‘ਕਿੱਟੀ ਫਨ ਗਰੁੱਪ’ ਦੇ ਪੂਨਮ ਸੁਰੇਖਾ, ਰੇਨੂ, ਰੀਟਾ, ਵਿਸ਼ੂ ਅਤੇ ਸੂਰਜ ਨੇ ਕਿਹਾ ਕਿ ਨੂੰਹਾਂ ਧੀਆਂ ਦੇ ਮਿਲਣ ਦਾ ਇਹ ਖ਼ੂਬਸੂਰਤ ਤਿਉਹਾਰ ਸਿਰਫ਼ ਅਮੀਰ ਪੰਜਾਬੀ ਸੱਭਿਆਚਾਰ ਨੂੰ ਵੀ ਤਾਜ਼ਾ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿਚ ਰਹਿੰਦੇ ਪਰਿਵਾਰਾਂ ਨੂੰ ਅਜਿਹੇ ਉਤਸਵ ਜ਼ਰੂਰ ਮਨਾਉਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦੇ ਨਵੀਂ ਪੀੜ੍ਹੀ ਦੇ ਬੱਚੇ ਵੀ ਆਪਣੇ ਪੁਰਾਤਨ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੇ ਰਹਿ ਸਕਣ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਜੂਡੋ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚੋਂ 78 ਤਗਮੇ ਜਿੱਤੇ ਅਗਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪੇ੍ਟਰ ਐਸੋਸੀਏਸ਼ਨ ਨੇ ਏ.ਡੀ.ਸੀ. ਨੂੰ ਦਿੱਤਾ ਮੰਗ-ਪੱਤਰ
Ad Position 24