18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਜੂਡੋ ਖਿਡਾਰੀਆਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚੋਂ 78 ਤਗਮੇ ਜਿੱਤੇ

ਸਰਦੂਲਗੜ੍ਹ, 17 ਅਗਸਤ (ਜੀ. ਐਮ.

Ad Position 21
No active advertisement
ਅਜੀਤ ਡੈਸਕ 18-08-2026
ਸਰਦੂਲਗੜ੍ਹ, 17 ਅਗਸਤ (ਜੀ.ਐਮ.ਅਰੋੜਾ)- ਕੈਪਟਨ ਸੁਰਜੀਤ ਸਿੰਘ ਵੈੱਲਫੇਅਰ ਸੁਸਾਇਟੀ ਅਧੀਨ ਚੱਲ ਰਹੇ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਜੂਡੋ ਖਿਡਾਰੀਆਂ ਨੇ ਕੁੱਲ 78 ਤਗਮੇ ਜਿੱਤੇ। ਕੋਚ ਜੀਵਨਜੋਤ ਦੀ ਅਗਵਾਈ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 0 ਸੋਨ, 29 ਚਾਂਦੀ ਅਤੇ 9 ਕਾਂਸੇ ਕੁੱਲ 78 ਤਗਮੇ ਜਿੱਤੇ। ਅੰਡਰ-14 ਦੀਆਂ 5 ਲੜਕੀਆਂ ਅਤੇ 6 ਲੜਕਿਆਂ ਨੇ ਸੋਨ ਤਗਮੇ ਜਿੱਤੇ। ਅੰਡਰ-17 ਦੀਆਂ 8 ਲੜਕੀਆਂ ਅਤੇ 6 ਲੜਕਿਆਂ ਨੇ ਸੋਨ ਤਗਮੇ ਜਿੱਤੇ। ਅੰਡਰ-19 ਦੀਆਂ 8 ਲੜਕੀਆਂ ਅਤੇ 7 ਲੜਕਿਆਂ ਨੇ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਅੰਡਰ-14 ਦੀਆਂ 6 ਲੜਕੀਆਂ ਅਤੇ 6 ਲੜਕਿਆਂ ਨੇ ਚਾਂਦੀ ਤਗਮੇ ਜਿੱਤੇ। ਅੰਡਰ-17 ਦੀਆਂ 6 ਲੜਕੀਆਂ ਅਤੇ 5 ਲੜਕਿਆਂ ਨੇ ਚਾਂਦੀ ਤਗਮੇ ਜਿੱਤੇ। ਅੰਡਰ-19 ਦੀਆਂ 3 ਲੜਕੀਆਂ ਅਤੇ 3 ਲੜਕਿਆਂ ਨੇ ਚਾਂਦੀ ਤਗਮੇ ਜਿੱਤੇ ਅਤੇ ਅਲੱਗ–ਅਲੱਗ ਵਰਗਾਂ ’ਚ ਲੜਕੇ ਅਤੇ ਲੜਕੀਆਂ ਨੇ 9 ਕਾਂਸੇ ਤਗਮੇ ਜਿੱਤੇ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ, ਡੀ. ਪੀ. ਈ. ਮਨਦੀਪ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚਹਿਲਾਂਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਬੁਢਲਾਡਾ ਵਿਖੇ ਔਰਤਾਂ ਨੇ ਤੀਆਂ ਦਾ ਤਿਉਹਾਰ ਮਨਾਇਆ
Ad Position 24