ਅਣਅਧਿਕਾਰਤ ਸ਼ਰਾਬ ਪਰੋਸਣ ਵਾਲਿਆਂ ’ਤੇ ਆਬਕਾਰੀ ਵਿਭਾਗ ਸਖ਼ਤ
ਭੀਖੀ, 20 ਅਗਸਤ (ਬਲਕਾਰ ਸਿੰਘ ਸਹੋਤਾ)- ਭੀਖੀ ਦੇ ਵੱਖ-ਵੱਖ ਹੋਟਲਾਂ, ਰੈਸਟੋਰੈਂਟ, ਢਾਬਿਆਂ ’ਤੇ ਅਣਅਧਿਕਾਰਤ ਸ਼ਰਾਬ ਪਰੋਸਣ ’ਤੇ ਸਖ਼ਤ ਹੁੰਦਿਆਂ ਆਬਕਾਰੀ ਵਿਭਾਗ ਨੇ ਉਕਤ ਦੇ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਆਪਣੇ ਹੋਟਲ, ਰੈਸਟੋਰੈਂਟ, ਅਹਾਤਿਆਂ ਅਤੇ ਢਾਬਿਆਂ ’ਤੇ ਸ਼ਰਾਬ ਪਰੋਸਣ ਲਈ ਵਿਭਾਗ ਤੋਂ ਲੋੜੀਂਦੀ ਦੀ ਫ਼ੀਸ ਅਦਾ ਕਰ ਕੇ ਲਾਇਸੰਸ ਪ੍ਰਾਪਤ ਕਰਨ ਨਹੀਂ ਤਾਂ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਦੱਸਣਯੋਗ ਹੈ ਕਿ ਇਨ੍ਹਾਂ ਥਾਵਾਂ ’ਤੇ ਸ਼ਰਾਬ ਪਰੋਸਣ ਲਈ ਵੱਖ-ਵੱਖ ਸ਼੍ਰੇਣੀਆਂ ਲਈ 35 ਹਜ਼ਾਰ ਤੋਂ 3 ਲੱਖ 50 ਹਜ਼ਾਰ ਸਾਲਾਨਾ ਫ਼ੀਸ ਆਬਕਾਰੀ ਵਿਭਾਗ ਨੂੰ ਭਰਨੀ ਬਣਦੀ ਹੈ।
ਭੀਖੀ, 20 ਅਗਸਤ (ਬਲਕਾਰ ਸਿੰਘ ਸਹੋਤਾ)- ਭੀਖੀ ਦੇ ਵੱਖ-ਵੱਖ ਹੋਟਲਾਂ, ਰੈਸਟੋਰੈਂਟ, ਢਾਬਿਆਂ ’ਤੇ ਅਣਅਧਿਕਾਰਤ ਸ਼ਰਾਬ ਪਰੋਸਣ ’ਤੇ ਸਖ਼ਤ ਹੁੰਦਿਆਂ ਆਬਕਾਰੀ ਵਿਭਾਗ ਨੇ ਉਕਤ ਦੇ ਮਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਉਹ ਆਪਣੇ ਹੋਟਲ, ਰੈਸਟੋਰੈਂਟ, ਅਹਾਤਿਆਂ ਅਤੇ ਢਾਬਿਆਂ ’ਤੇ ਸ਼ਰਾਬ ਪਰੋਸਣ ਲਈ ਵਿਭਾਗ ਤੋਂ ਲੋੜੀਂਦੀ ਦੀ ਫ਼ੀਸ ਅਦਾ ਕਰ ਕੇ ਲਾਇਸੰਸ ਪ੍ਰਾਪਤ ਕਰਨ ਨਹੀਂ ਤਾਂ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਦੱਸਣਯੋਗ ਹੈ ਕਿ ਇਨ੍ਹਾਂ ਥਾਵਾਂ ’ਤੇ ਸ਼ਰਾਬ ਪਰੋਸਣ ਲਈ ਵੱਖ-ਵੱਖ ਸ਼੍ਰੇਣੀਆਂ ਲਈ 35 ਹਜ਼ਾਰ ਤੋਂ 3 ਲੱਖ 50 ਹਜ਼ਾਰ ਸਾਲਾਨਾ ਫ਼ੀਸ ਆਬਕਾਰੀ ਵਿਭਾਗ ਨੂੰ ਭਰਨੀ ਬਣਦੀ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਆਬਕਾਰੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹੋਟਲਾਂ, ਰੈਸਟੋਰੈਂਟ ਅਤੇ ਢਾਬਿਆਂ ’ਤੇ ਸ਼ਰਾਬ ਪਰੋਸਣ ਲਈ ਲੋੜੀਂਦੇ ਲਾਇਸੰਸ ਪ੍ਰਾਪਤ ਕਰਨਾ ਲਾਜ਼ਮੀ ਹੈ। ਅਜਿਹਾ ਨਾ ਕਰਨ ’ਤੇ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਹੋਟਲ, ਰੈਸਟੋਰੈਂਟ ਅਤੇ ਢਾਬਾ ਮਾਲਕਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਉਹ ਨਿਯਮਾਂ ਦੀ ਪਾਲਣਾ ਕਰਦੇ ਹੋਏ ਤੁਰੰਤ ਲਾਇਸੰਸ ਪ੍ਰਾਪਤ ਕਰਨ।