‘ਪਿੰਡ ਬਾਜਾਂ ਮਾਰਦਾ’ ਦੇ ਤਹਿਤ ‘ਤੀਆਂ ਤੀਜ ਦੀਆਂ’ ਦਾ ਵਿਰਾਸਤੀ ਮੇਲਾ ਕਰਵਾਇਆ
ਝੁਨੀਰ, 20 ਅਗਸਤ (ਸੰਜੀਵ ਸਿੰਗਲਾ)- ਨੇੜਲੇ ਪਿੰਡ ਹੀਰਕੇ ਵਿਖੇ ਯੁਵਕ ਸੇਵਾਵਾਂ ਕਲੱਬ ਹੀਰਕੇ ਅਤੇ ਪਿੰਡ ਵਾਸੀਆਂ ਵਲੋਂ ‘ਪਿੰਡ ਬਾਜਾਂ ਮਾਰਦਾ’ ਦੇ ਤਹਿਤ ‘ਤੀਆਂ ਤੀਜ ਦੀਆਂ’ ਦਾ ਵਿਰਾਸਤੀ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ’ਚ ਹੋਈਆਂ ਗਤੀਵਿਧੀਆਂ ਦੇ ਮੁਕਾਬਲੇ ਵਿਰਾਸਤੀ ਸੱਥ ਦੀ ਟੀਮ ਡਾ.
ਝੁਨੀਰ, 20 ਅਗਸਤ (ਸੰਜੀਵ ਸਿੰਗਲਾ)- ਨੇੜਲੇ ਪਿੰਡ ਹੀਰਕੇ ਵਿਖੇ ਯੁਵਕ ਸੇਵਾਵਾਂ ਕਲੱਬ ਹੀਰਕੇ ਅਤੇ ਪਿੰਡ ਵਾਸੀਆਂ ਵਲੋਂ ‘ਪਿੰਡ ਬਾਜਾਂ ਮਾਰਦਾ’ ਦੇ ਤਹਿਤ ‘ਤੀਆਂ ਤੀਜ ਦੀਆਂ’ ਦਾ ਵਿਰਾਸਤੀ ਮੇਲਾ ਕਰਵਾਇਆ ਗਿਆ। ਪ੍ਰੋਗਰਾਮ ’ਚ ਹੋਈਆਂ ਗਤੀਵਿਧੀਆਂ ਦੇ ਮੁਕਾਬਲੇ ਵਿਰਾਸਤੀ ਸੱਥ ਦੀ ਟੀਮ ਡਾ. ਜਸਵਿੰਦਰ ਸ਼ਰਮਾ, ਰਵਿੰਦਰ ਸ਼ਰਮਾ, ਤਰਸੇਮ ਚੰਦ ਕਲਹਿਰੀ, ਕੁਲਦੀਪ ਸਿੰਘ ਪਰਮਾਰ, ਹਰਦਿਆਲ ਸਿੰਘ ਥੂਹੀ, ਜੁਗਰਾਜ ਸਿੰਘ ਧੌਲਾ ਵਲੋਂ ਕਰਵਾਏ ਗਏ। ਲੋਕ ਬੋਲੀਆਂ ਤੋਂ ਸ਼ੁਰੂ ਹੋਏ ਮੁਕਾਬਲੇ ਤਹਿਤ ਚਰਖੇ ਕੱਤਣ, ਸੇਵੀਆਂ ਵੱਟਣ, ਕਿਕਲੀ ਪਾਉਣ ਤੋਂ ਇਲਾਵਾ ਪੰਜਾਬੀ ਵਿਰਸੇ ਨਾਲ ਸਬੰਧਿਤ ਸਵਾਲ-ਜਵਾਬ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਬਾਅਦ ਗਿੱਧੇ ਦੀ ਟੀਮ ਸਿਮਰਜੀਤ ਕੌਰ ਸੁਨਾਮ ਐਂਡ ਪਾਰਟੀ ਨੇ ਬੋਲੀਆਂ ਦੀ ਧਮਾਲ ਪਾਈ। ਪ੍ਰੋਗਰਾਮ ਦੌਰਾਨ ਪਿੰਡ ਹੀਰਕੇ ਦੀ ਧੀ ਸੋਸ਼ਲ ਮੀਡੀਆ ’ਤੇ ਚਰਚਿਤ ਗਗਨਦੀਪ ਕੌਰ ਦੰਦੀਵਾਲ ਅਤੇ ਮਾਡਲਿੰਗ ਦੇ ਖੇਤਰ ਵਿਚ ਅਭਿਨੈ ਕਰ ਚੁੱਕੀ ਬੇਟੀ ਸਿਮਰਨ ਸਿੱਧੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੀਆਂ। ਗਾਇਕਾ ਗਰਲੀਨ ਕੌਰ ਪਟਿਆਲਾ ਨੇ ਸੱਭਿਆਚਾਰ ਗੀਤਾਂ ਨਾਲ ਸਰੋਤਿਆਂ ਨੂੰ ਕੀਲਿਆ। ਸ਼ਾਮ ਨੂੰ ਪਿੰਡ ਦੀਆਂ ਧੀਆਂ ਤੇ ਬੀਬੀਆਂ ਨੇ ਬੋਲੀਆਂ, ਗਿੱਧਾ, ਭੰਗੜਾ ਖੂਬ ਪਾਇਆ। ਕਲੱਬ ਵਲੋਂ ਬੇਟੀ ਜੈਸਮੀਨ ਕੌਰ ਕੰਬੋਜ ਨੂੰ ਬਾਰ੍ਹਵੀਂ ਜਮਾਤ ’ਚ 99 ਪ੍ਰਤੀਸ਼ਤ ਅੰਕ ਹਾਸਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਸ ਮੌਕੇ ਕਲੱਬ ਪ੍ਰਧਾਨ ਅਮਨਦੀਪ ਸਿੰਘ ਸੰਧੂ, ਗੁਰਪ੍ਰੀਤ ਸਿੰਘ ਮਾਨ, ਮਾ: ਗੁਰਪਾਲ ਸਿੰਘ ਚਹਿਲਾਂਵਾਲੀ, ਬਿੱਲੂ ਨੰਬਰਦਾਰ ਸੰਘਾ, ਹਰਜਿੰਦਰ ਸਿੰਘ ਸੰਘਾ, ਸਵਰਨ ਸਿੰਘ, ਡਾ. ਭਜਨ ਕੌਰ, ਸਰਪੰਚ ਹਰਮੇਲ ਕੌਰ, ਭੋਲਾ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਹਰਵਿੰਦਰ ਸਿੰਘ ਮਾਨ, ਜਗਰਾਜ ਸਿੰਘ ਭੁੱਲ ਰ, ਦੀਦਾਰ ਸਿੰਘ, ਰਾਜਵਿੰਦਰ ਸਿੰਘ ਭੁੱਲਰ, ਜੱਜਵੀਰ ਸਿੰਘ, ਬਾਬੂ ਸਿੰਘ ਮਾਨ, ਚਰਨਜੀਤ ਸਿੰਘ ਭੁੱਲਰ, ਕੁਲਦੀਪ ਸਿੰਘ ਬੰਟੀ, ਸੰਤੋਖ ਸਿੰਘ ਫ਼ੌਜੀ, ਬਲਜੀਤ ਸਿੰਘ ਆਦਿ ਹਾਜ਼ਰ ਸਨ।