- ਸੇਵਾ - ਮੁਕਤ ਪੈਸਕੋ ਜੇਲ੍ਹ ਮੁਲਾਜ਼ਮ ਖੁਦਕੁਸ਼ੀ ਮਾਮਲਾ - ਸੇਵਾ-ਮੁਕਤ ਜੇਲ੍ਹ ਸੁਪਰਡੈਂਟ ਤੇ ਉਸ ਦੀ ਪਤਨੀ ਸਮੇਤ ਪੰਜ ਜਣਿਆਂ ਉੱਤੇ ਮੁਕੱਦਮਾ ਦਰਜ
ਬਠਿੰਡਾ, 20 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬੀਤੇ ਕੱਲ ਇੱਥੋਂ ਦੀ ਝੀਲ ਨੰਬਰ ਦੋ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਬਠਿੰਡਾ ਜੇਲ੍ਹ ਦੇ ਸੇਵਾਮੁਕਤ ਪੈਸਕੋ ਮੁਲਾਜ਼ਮ ਬਲਵੀਰ ਸਿੰਘ ਵਾਸੀ ਰਾਮਪੁਰਾ ਫੂਲ ਦੇ ਮਾਮਲੇ ਵਿਚ ਥਾਣਾ ਥਰਮਲ ਦੀ ਪੁਲਿਸ ਵਲੋਂ ਬਠਿੰਡਾ ਦੀ ਮਹਿਲਾ ਜੇਲ੍ਹ ਦੇ ਸੇਵਾਮੁਕਤ ਜੇਲ੍ਹ ਸੁਪਰਡੈਂਟ ਸਮੇਤ ਉਸ ਦੀ ਪਤੀ ਅਤੇ ਦੋ ਭੈਣਾਂ ਤੇ ਇਕ ਭਾਣਜੇ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਨ੍ਹਾਂ ਵਿਚੋਂ ਪੁਲਿਸ ਨੇ ਇਕ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਠਿੰਡਾ, 20 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬੀਤੇ ਕੱਲ ਇੱਥੋਂ ਦੀ ਝੀਲ ਨੰਬਰ ਦੋ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਬਠਿੰਡਾ ਜੇਲ੍ਹ ਦੇ ਸੇਵਾਮੁਕਤ ਪੈਸਕੋ ਮੁਲਾਜ਼ਮ ਬਲਵੀਰ ਸਿੰਘ ਵਾਸੀ ਰਾਮਪੁਰਾ ਫੂਲ ਦੇ ਮਾਮਲੇ ਵਿਚ ਥਾਣਾ ਥਰਮਲ ਦੀ ਪੁਲਿਸ ਵਲੋਂ ਬਠਿੰਡਾ ਦੀ ਮਹਿਲਾ ਜੇਲ੍ਹ ਦੇ ਸੇਵਾਮੁਕਤ ਜੇਲ੍ਹ ਸੁਪਰਡੈਂਟ ਸਮੇਤ ਉਸ ਦੀ ਪਤੀ ਅਤੇ ਦੋ ਭੈਣਾਂ ਤੇ ਇਕ ਭਾਣਜੇ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਨ੍ਹਾਂ ਵਿਚੋਂ ਪੁਲਿਸ ਨੇ ਇਕ ਜਣੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਅਜੇ ਤੱਕ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਇਸ ਸਬੰਧੀ ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੀਰ ਸਿੰਘ ਦੀ ਜੇਬ ਵਿਚੋਂ ਮਿਲੇ ਸੁਸਾਇਡ ਨੋਟ ਅਨੁਸਾਰ ਤੇ ਉਸ ਦੀ ਰਿਸ਼ਤੇਦਾਰ ਕੁਲਵਿੰਦਰ ਕੌਰ ਵਾਸੀ ਰਾਮਪੁਰਾ ਦੇ ਬਿਆਨ ਦੇ ਆਧਾਰ ਉੱਤੇ ਸੇਵਾਮੁਕਤ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰ ਬਠਿੰਡਾ, ਉਸ ਦੀ ਪਤਨੀ ਸੁਖਵੰਤ ਕੌਰ, ਦੋ ਭੈਣਾਂ ਗੁਰਦੀਪ ਕੌਰ ਤੇ ਬਲਵੀਰ ਅਤੇ ਭਾਣਜੇ ਅੰਕਿਤ ਦੇ ਖਿਲਾਫ਼ ਥਾਣਾ ਥਰਮਲ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਇੰਨ੍ਹਾਂ ਵਿਚੋਂ ਗੁਰਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪਣੇ ਸੁਸਾਇਡ ਨੋਟ ਵਿਚ ਮ੍ਰਿਤਕ ਨੇ ਉੱਕਤ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੱਸਿਆ ਕਿ ਉਹ ਇੰਨ੍ਹਾਂ ਵਲੋਂ ਜ਼ਲੀਲ ਅਤੇ ਬਦ ਨਾਮ ਕਰਨ ਕਰਕੇ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲਵੀਰ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮੋਬਾਇਲ ਉੱਤੇ ਲਾਈਵ ਹੋ ਕੇ ਉਕਤ ਵਿਅਕਤੀਆਂ ਉੱਤੇ ਦੋਸ਼ ਲਗਾਏ ਸਨ, ਜਿਸ ਬਾਅਦ ਉਸ ਨੇ ਝੀਲ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।