21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ਼ੂਗਰ ਦੀ ਬਿਮਾਰੀ ਨੇ ਲੋਕਾਂ ਦੇ ਝਾੜੇ ਵਾਲ, ਗੰਭੀਰ ਬਿਮਾਰੀਆਂ ਦੇ ਹੋਏ ਸ਼ਿਕਾਰ ਸ਼ੂਗਰ ਨਾਲ ਬੌਂਦਲੇ ਮਰੀਜ਼ ਮਹਿੰਗੇ ਇਲਾਜ ਤੋਂ ਦੁਖੀ

ਬੋਹੜਾਂ, 20 ਅਗਸਤ (ਰਮੇਸ਼ ਤਾਂਗੜੀ)- ਸ਼ੂਗਰ ਦੀ ਬਿਮਾਰੀ ਐਨਾ ਜ਼ੋਰ ਫੜ੍ਹ ਚੁੱਕੀ ਹੈ ਕਿ ਹਰ ਤੀਜੇ ਘਰ ’ਚ ਸ਼ੂਗਰ ਨਾਲ ਪੀੜਤ ਮਰੀਜ਼ ਮਿਲੇ ਰਹੇ ਹਨ। ਇਸ ਖੇਤਰ ’ਚ ਸ਼ੂਗਰ ਦੇ ਮਰੀਜ਼ਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਸ਼ੂਗਰ ਮਰੀਜ਼ਾਂ ਨੂੰ ਅੰਦਰੋ-ਅੰਦਰ ਘੁਣ ਵਾਂਗ ਖਾ ਰਿਹਾ ਹੈ, ਜਿਸ ਨਾਲ ਕਈ ਹੋਰ ਬਿਮਾਰੀਆਂ ਵੀ ਚਿੰਬੜ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 21-08-2026
ਬੋਹੜਾਂ, 20 ਅਗਸਤ (ਰਮੇਸ਼ ਤਾਂਗੜੀ)- ਸ਼ੂਗਰ ਦੀ ਬਿਮਾਰੀ ਐਨਾ ਜ਼ੋਰ ਫੜ੍ਹ ਚੁੱਕੀ ਹੈ ਕਿ ਹਰ ਤੀਜੇ ਘਰ ’ਚ ਸ਼ੂਗਰ ਨਾਲ ਪੀੜਤ ਮਰੀਜ਼ ਮਿਲੇ ਰਹੇ ਹਨ। ਇਸ ਖੇਤਰ ’ਚ ਸ਼ੂਗਰ ਦੇ ਮਰੀਜ਼ਾਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਸ਼ੂਗਰ ਮਰੀਜ਼ਾਂ ਨੂੰ ਅੰਦਰੋ-ਅੰਦਰ ਘੁਣ ਵਾਂਗ ਖਾ ਰਿਹਾ ਹੈ, ਜਿਸ ਨਾਲ ਕਈ ਹੋਰ ਬਿਮਾਰੀਆਂ ਵੀ ਚਿੰਬੜ ਰਹੀਆਂ ਹਨ। ਵਧੇਰੇ ਲੋਕਾਂ ਦੇ ਸਿਰ ਦੇ ਵਾਲ ਝੜ ਰਹੇ ਹਨ। ਖ਼ਾਸ ਕਰ ਕੇ ਔਰਤਾਂ ਵਾਲਾਂ ਦੇ ਝੜਨ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ੂਗਰ ਨਾਲ ਮਨੁੱਖ ਦੇ ਲੀਵਰ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਥਾਇਰਡ, ਗੋਡੇ, ਗਿੱਟੇ ਤੇ ਮੋਢੇ ਸਮੇਤ ਲੱਤਾਂ, ਪੈਰਾਂ ’ਚ ਅਜੀਬ ਕਿਸਮ ਦਾ ਦਰਦ ਰਹਿਣ ਲੱਗਦਾ ਹੈ। ਪਿੰਡਾਂ ’ਚ ਵਧੇਰੇ ਸ਼ੂਗਰ ਮਰੀਜ਼ਾਂ ਨੂੰ ਸ਼ੂਗਰ ਨਾਲ ਲੱਗਣ ਵਾਲੀਆਂ ਉਕਤ ਬਿਮਾਰੀਆਂ ਬਾਰੇ ਗਿਆਨ ਨਹੀਂ ਹੈ ਸਗੋਂ ਉਹ ਡਾਕਟਰਾਂ ਪਾਸੋਂ ਸ਼ੂਗਰ ਦੀਆਂ ਮਹਿੰਗੀਆਂ ਦਵਾਈਆਂ ਖਾਣ ਲਈ ਮਜਬੂਰ ਹਨ। ਪਤਾ ਲੱਗਾ ਹੈ ਕਿ ਬਾਜ਼ਾਰ ’ਚ ਕੈਮਿਸਟਾਂ ਕੋਲ ਸ਼ੂਗਰ ਦੇ ਇਲਾਜ ਲਈ ਸਭ ਤੋਂ ਵੱਧ ਕਿਸਮ ਦੀਆਂ ਗੋਲਾਂ ਹਨ। ਮਰੀਜ਼ਾਂ ਦਾ ਕਹਿਣਾ ਹੈ ਕਿ ਸ਼ੂਗਰ ਦੀਆਂ ਗੋਲੀਆਂ ਖਾਣ ਨਾਲ ਜਦੋਂ ਤੱਕ ਗੋਲੀ ਖਾਦੀ ਜਾਂਦੀ ਹੈ ਉਦੋਂ ਤੱਕ ਕੁਝ ਰਾਹਤ ਮਿਲਦੀ ਹੈ ਪਰ ਜਦੋਂ ਗੋਲੀਆਂ, ਟੀਕੇ ਆਦਿ ਖਾਣੇ ਬੰਦ ਹੋ ਜਾਂਦੇ ਹਨ ਤਾਂ ਸ਼ੂਗਰ ਮੁੜ ਤੋਂ ਵਧਣ ਲੱਗ ਪੈਂਦੀ ਹੈ। ਕਈ ਅਜਿਹੇ ਮਰੀਜ਼ ਵੀ ਮਿਲੇ ਜਿਨ੍ਹਾਂ ਨੂੰ ਅਕਸਰ ਹੀ 200 ਤੋਂ 500 ਤੱਕ ਸ਼ੂਗਰ ਰਹਿੰਦੀ ਹੈ। ਕੁਝ ਲੋਕਾਂ ਨੇ ਤਾਂ ਸ਼ੂਗਰ ਮਾਪਣ ਵਾਲੀ ਮਸ਼ੀਨ ਵੀ ਆਪਣੀ ਕੋਲ ਰੱਖੀ ਹੈ। ਕਈ ਲੋਕਾਂ ਦਾ ਅੰਕੜਾ 500 ਤੋਂ ਵੀ ਟੱਪ ਜਾਂਦਾ ਹੈ ਅਤੇ ਬੌਂਦਲੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਦੂਜੇ ਪਾਸੇ ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਦਾ ਕੋਈ ਡਾਕਟਰੀ ਇਲਾਜ ਨਹੀਂ ਸਗੋਂ ਪਰਹੇਜ਼ ਅਤੇ ਸਵੇਰ ਦੀ ਸੈਰ ਨਾਲ ਇਹ ਟਿਕੀ ਰਹਿੰਦੀ ਹੈ। ਇਸ ਬਿਮਾਰੀ ਬਾਰੇ ਸੋਸ਼ਲ ਮੀਡੀਆ ’ਤੇ ਦੇਸੀ ਵੈਦਾਂ ਦੇ ਪ੍ਰਚਾਰ ਵੱਡੇ ਪੱਧਰ ’ਤੇ ਚੱਲ ਰਹੇ ਹਨ। ਭਾਵੇਂ ਕੁਝ ਹੱਦ ਤੱਕ ਇਹ ਵੈਦ ਬਿਮਾਰੀ ਨੂੰ ਕਾਬੂ ਕਰਨ ’ਚ ਸਮਰੱਥ ਹੁੰਦੇ ਹਨ ਪਰ ਇਲਾਜ ਕਾਫ਼ੀ ਮਹਿੰਗਾ ਹੈ। ਸ਼ੂਗਰ ਮਰੀਜ਼ ਜਦੋਂ ਹੋਰ ਰੋਗਾਂ ਦੀ ਲਪੇਟ ’ਚ ਆਉਂਦੇ ਹਨ ਤਾਂ ਉਨ੍ਹਾਂ ਦੇ ਜਾਂਚ ਟੈਸਟ ਹੀ 1000 ਤੋਂ 3000 ਰੁਪਏ ਤੱਕ ਦੇ ਹੁੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਪਿੰਡਾਂ ’ਚ ਸ਼ੂਗਰ ਤੇ ਹੋਰ ਰੋਗਾਂ ਦੇ ਟੈੱਸਟ ਸਸਤੇ ’ਚ ਕਰਵਾਉਣ ਦਾ ਪ੍ਰਬੰਧ ਕਰੇ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਦੇ ਬੰਦ ਦੇ ਸਮਰਥਨ ਦਾ ਐਲਾਨ ਅਗਲੀ ਖ਼ਬਰ - ਸੇਵਾ - ਮੁਕਤ ਪੈਸਕੋ ਜੇਲ੍ਹ ਮੁਲਾਜ਼ਮ ਖੁਦਕੁਸ਼ੀ ਮਾਮਲਾ - ਸੇਵਾ-ਮੁਕਤ ਜੇਲ੍ਹ ਸੁਪਰਡੈਂਟ ਤੇ ਉਸ ਦੀ ਪਤਨੀ ਸਮੇਤ ਪੰਜ ਜਣਿ...
Ad Position 24