ਜੂਡੋ ਤੇ ਫੁੱਟਬਾਲ ਮੁਕਾਬਲਿਆਂ ’ਚੋਂ ਨੰਗਲ ਕਲਾਂ ਸਕੂਲ ਦੇ ਖਿਡਾਰੀਆਂ ਨੇ ਤਗਮੇ ਜਿੱਤੇ
ਮਾਨਸਾ, 25 ਅਗਸਤ (ਰਾਵਿੰਦਰ ਸਿੰਘ ਰਵੀ)- 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਜੂਡੋ ਅਤੇ ਫੁੱਟਬਾਲ ਮੁਕਾਬਲਿਆਂ ’ਚੋਂ ਪੀ. ਐਮ.
ਮਾਨਸਾ, 25 ਅਗਸਤ (ਰਾਵਿੰਦਰ ਸਿੰਘ ਰਵੀ)- 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਜੂਡੋ ਅਤੇ ਫੁੱਟਬਾਲ ਮੁਕਾਬਲਿਆਂ ’ਚੋਂ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਖਿਡਾਰੀਆਂ ਨੇ ਸੋਨ, ਚਾਂਦੀ ਤੇ ਕਾਂਸੇ ਦੇ ਤਗਮੇ ਜਿੱਤੇ ਹਨ। ਫੁੱਟਬਾਲ ਅੰਡਰ-19 ਲੜਕਿਆਂ ਦੀ ਟੀਮ ਨੇ ਪਹਿਲਾ ਅਤੇ ਅੰਡਰ-14 ’ਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜੂਡੋ ’ਚ ਖਿਡਾਰੀਆਂ ਨੇ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ’ਚ 12 ਸੋਨ, 6 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤੇ। ਜੂਡੋ ਅੰਡਰ-14 ਲੜਕੀਆਂ ’ਚ ਇੰਦਰਪਾਲ ਕੌਰ, ਸੁਖਮਨਪ੍ਰੀਤ ਕੌਰ ਨੇ ਪਹਿਲਾ, ਹੁਸਨਪ੍ਰੀਤ ਕੌਰ ਨੇ ਦੂਜਾ ਅਤੇ ਸਾਨੀਆ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ’ਚ ਅਮਨਦੀਪ ਕੌਰ ਅਤੇ ਸੰਦੀਪ ਕੌਰ ਪਹਿਲੇ, ਹਰਪ੍ਰੀਤ ਕੌਰ ਦੂਜੇ, ਨਵਜੋਤ ਕੌਰ ਤੇ ਸੰਦੀਪ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-19 ’ਚ ਰੀਤੂ ਰਾਣੀ, ਮਨਦੀਪ ਕੌਰ, ਹਰਮਨਦੀਪ ਕੌਰ ਤੇ ਮੀਨਾ ਨੇ ਪਹਿਲਾ ਸਥਾਨ ਮੱਲਿਆ। ਅੰਡਰ-14 ਲੜਕਿਆਂ ’ਚ ਅਰਸ਼ਦੀਪ ਰਾਮ ਤੇ ਹਰਮਨ ਸਿੰਘ ਸਿੱਧੂ ਨੇ ਪਹਿਲਾ, ਏਕਮ ਸਿੰਘ ਨੇ ਤੀਜਾ, ਅੰਡਰ-17 ’ਚ ਰਮੇਸ਼ ਸਿੰਘ ਤੇ ਕਰਨਵੀਰ ਸਿੰਘ ਨੇ ਦੂਜਾ ਅਤੇ ਅੰਡਰ-19 ’ਚ ਰਵੀਦਾਸ ਨੇ ਪਹਿਲਾ ਤੇ ਆਲਮ ਖਾਨ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸੁਨੀਲ ਕੁਮਾਰ ਕੱਕੜ, ਜੂਡੋ ਕੋਚ ਸ਼ਾਲੂ ਸ਼ਰਮਾ, ਫੁੱਟਬਾਲ ਕੋਚ ਹਰਪ੍ਰੀਤ ਸਿੰਘ, ਡੀ.ਪੀ.ਈ. ਮਨਪ੍ਰੀਤ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ।