ਬੋਹਾ ’ਚ ਨਵੀਂ ਨਗਰ ਪੰਚਾਇਤ ਬਣਨ ’ਤੇ ਵੀ ਗੰਦੇ ਪਾਣੀ ਦਾ ਨਿਕਾਸ ਸਹੀ ਨਹੀਂ ਹੋਇਆ
ਬੋਹਾ, 26 ਅਗਸਤ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ 10 ਸਾਲਾਂ ਤੋਂ ਸਥਾਪਿਤ ਸੀਵਰੇਜ ਪ੍ਰਬੰਧ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ’ਚ ਅਣਗਹਿਲੀ ਵਰਤਣ ਕਾਰਨ ਕਸਬੇ ਦੇ ਲੋਕ ਬੁਰੀ ਤਰ੍ਹਾਂ ਅੱਕੇ ਹੋਏ ਹਨ। ਦੱਸਣਯੋਗ ਹੈ ਕਿ 10 ਸਾਲ ਪਹਿਲਾਂ ਨਗਰ ਪੰਚਾਇਤ ਸਥਾਪਿਤ ਕੀਤੇ ਜਾਣ ਮਗਰੋਂ ਨਗਰ ਪੰਚਾਇਤ ਨੇ ਟੈਂਡਰ ਪਾ ਕੇ ਇੱਥੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ।
ਬੋਹਾ, 26 ਅਗਸਤ (ਰਮੇਸ਼ ਤਾਂਗੜੀ)- ਸਥਾਨਕ ਕਸਬੇ ’ਚ 10 ਸਾਲਾਂ ਤੋਂ ਸਥਾਪਿਤ ਸੀਵਰੇਜ ਪ੍ਰਬੰਧ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ’ਚ ਅਣਗਹਿਲੀ ਵਰਤਣ ਕਾਰਨ ਕਸਬੇ ਦੇ ਲੋਕ ਬੁਰੀ ਤਰ੍ਹਾਂ ਅੱਕੇ ਹੋਏ ਹਨ। ਦੱਸਣਯੋਗ ਹੈ ਕਿ 10 ਸਾਲ ਪਹਿਲਾਂ ਨਗਰ ਪੰਚਾਇਤ ਸਥਾਪਿਤ ਕੀਤੇ ਜਾਣ ਮਗਰੋਂ ਨਗਰ ਪੰਚਾਇਤ ਨੇ ਟੈਂਡਰ ਪਾ ਕੇ ਇੱਥੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਸੀਵਰੇਜ ਪਾਉਣ ਵੇਲੇ ਜਿੱਥੇ ਅਸਲ ਠੇਕੇਦਾਰਾਂ ਨੇ ਆ ਕੇ ਸੀਵਰੇਜ ਕੰਮਾਂ ਵੱਲ ਧਿਆਨ ਨਾ ਦਿੱਤਾ ਉੱਥੇ ਤਕਨੀਕੀ ਕੰਮਾਂ ਵਾਲੇ ਇਸ ਪ੍ਰੋਜੈਕਟ ਨੂੰ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਆਪਣੀ ਦੇਖ-ਰੇਖ ਹੇਠ ਸਹੀ ਢੰਗ ਨਾਲ ਨਹੀਂ ਕਰਵਾਇਆ। ਠੇਕੇਦਾਰ ਵਲੋਂ ਸੀਵਰੇਜ ਲਈ ਇੱਟਾਂ, ਸੀਮਿੰਟ ਆਦਿ ਸਮਗਰੀ ਘਟੀਆ ਵਰਤੀ ਗਈ ਅਤੇ ਇਸ ਮਟਿਰੀਅਲ ਦੀ ਨਾ ਤਾਂ ਨਗਰ ਪੰਚਾਇਤ ਤੇ ਨਾ ਹੀ ਸੀਵਰੇਜ ਬੋਰਡ ਵਲੋਂ ਜਾਂਚ ਕੀਤੀ ਗਈ ਸਗੋਂ ਇਸ ਵੱਡੇ ਕੰਮ ਲਈ ਮਜ਼ਦੂਰਾਂ ਦੇ ਨਾਲ ਉਸਾਰੀ ਮਿਸਤਰੀ ਆਦਿ ਵੀ ਨਹੀਂ ਰੱਖੇ ਗਏ। ਠੇਕੇਦਾਰ ਵਲੋਂ ਕੰਮ ਕਰਵਾਉਣ ਲਈ ਮੁੱਲਾਂ ’ਤੇ ਰੱਖੇ ਗਏ ਬਿਨਾਂ ਤਜਰਬੇ ਵਾਲੇ ਠੇਕੇਦਾਰਾਂ ਨੇ ਅੰਨ੍ਹੇਵਾਹ ਮਜ਼ਦੂਰਾਂ ਤੋਂ ਹੀ ਚਿਣਾਈ ਦਾ ਕੰਮ ਕਰਵਾਇਆ, ਜਿਸ ਕਾਰਨ ਸੀਵਰੇਜ ਲਈ ਥਾਂ-ਥਾਂ ਛੋਟੀਆਂ ਤੇ ਘੱਟ ਸਮਰੱਥਾ ਵਾਲੀਆਂ ਪਾਈਪਾਂ ਪਾ ਕੇ ਕੰਮ ਚਲਾਇਆ ਗਿਆ। ਲੋਕਾਂ ਦੇ ਘਰਾਂ ’ਚ ਪੀਣ ਵਾਲੇ ਪਾਣੀ ਦੇ ਦਿੱਤੇ ਕੁਨੈਕਸ਼ਨ ਤੋੜ ਦਿੱਤੇ ਗਏ। ਕੁਝ ਥਾਵਾਂ ’ਤੇ ਲੋਕਾਂ ਵਲੋਂ ਕਾਫ਼ੀ ਖ਼ਰਚ ਕਰ ਕੇ ਬਣਾਏ ਗੰਦੇ ਨਾਲ ਵੀ ਢਾਹ ਦਿੱਤੇ ਗਏ। ਪੀਣ ਵਾਲੇ ਪਾਣੀ ਲਈ ਪਾਈਆਂ ਜ਼ਮੀਨਦੋਜ਼ ਪਾਈਪਾਂ ਵੀ ਭੰਨ ਦਿੱਤੀਆਂ ਗਈਆਂ। ਲੌਕ ਟਾਈਲਾਂ ਨਾਲ ਗਲੀਆਂ ਪੱਕੀਆਂ ਕਰਨ ਵੇਲੇ ਰੋੜੀ ਕੁੱਟ ਕਿਧਰੇ ਵੀ ਨਹੀਂ ਫੇਰਿਆ ਗਿਆ, ਜਿਸ ਕਾਰਨ ਗਲੀਆਂ ਥਾਂ-ਥਾਂ ਤੋਂ ਦੱਬ ਗਈਆਂ ਅਤੇ ਥਾਂ-ਥਾਂ ਤੋਂ ਪੀਣ ਵਾਲਾ ਪਾਣੀ ਲੀਕ ਹੁੰਦਾ ਰਹਿੰਦਾ ਹੈ। ਕਈ ਥਾਵਾਂ ’ਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਲ ਕੇ ਲੋਕਾਂ ਦੇ ਘਰ ਪਹੁੰਚਦਾ ਹੈ। ਸਾਰਾ ਕੰਮ ਤਕਨੀਕੀ ਢੰਗ ਨਾਲ ਨਾ ਹੋਣ ਕਾਰਨ ਗੰਦੇ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਮਿਲਾਵਟ ਨੇ ਅਫਰਾ-ਤਫਰੀ ਫੈਲਾਅ ਰੱਖੀ ਹੈ। ਗੰਦੇ ਨਾਲਿਆਂ ਦਾ ਪਾਣੀ ਓਵਰ ਫਲੋ ਹੋ ਕੇ ਗਲੀਆਂ ’ਚ ਫੈਲ ਜਾਂਦਾ ਹੈ। ਮੀਂਹ ਵੇਲੇ ਗਲੀਆਂ ਦਾ ਪਾਣੀ ਕਈ ਕਈ ਦਿਨ ਤੱਕ ਨਹੀਂ ਨਿਕਲਦਾ। ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਹਾਲੇ ਵੀ ਸਮੱਸਿਆ ਦਾ ਜਾਇਜ਼ਾ ਲੈਣ ਨਹੀਂ ਪਹੁੰਚੇ।