ਇੰਡੀਅਨ ਬਿਜ਼ਨਸ ਸਕੂਲ ਦੇ ਅਧਿਕਾਰੀਆਂ ਨੇ ਡਾਈਟ ਅਹਿਮਦਪੁਰ ਦਾ ਕੀਤਾ ਦੌਰਾ
ਬੁਢਲਾਡਾ , 27 ਅਗਸਤ ( ਸਵਰਨ ਸਿੰਘ ਰਾਹੀ )- ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਦਾ ਦੌਰਾ ਕੀਤਾ । ਕੁਮੁਧਾ ਪ੍ਰਿੰਸ ਦੀ ਅਗਵਾਈ ਵਾਲੀ ਇਸ ਟੀਮ ਨੇ ਸੰਸਥਾ ਦੇ ਡਿਜੀਟਲ ਕੰਟੈਂਟ ਸਟੂਡੀਓ , ਸਟੈੱਮ ਲੈਬ , ਸਮਾਰਟ ਰੂਮ , ਕਲਾਸ ਰੂਮ , ਬੁੱਕ ਕੈਫ਼ੇ , ਸਾਇੰਸ ਲੈਬ , ਕਾਨਫ਼ਰੰਸ ਰੂਮ , ਲਿਸਨਿੰਗ ਲੈਬ , ਕੰਪਿਊਟਰ ਲੈਬ ਅਤੇ ਹੋਰ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ ।
ਡ
ਡਾਇਟ ਅਹਿਮਦਪੁਰ ਵਿਖੇ ਇੰਡੀਅਨ ਬਿਜ਼ਨਸ ਸਕੂਲ ਦੇ ਅਧਿਕਾਰੀਆਂ ਦੀ ਟੀਮ ਨਿਰੀਖਣ ਕਰਦੀ ਹੋਈ। ਅਜੀਤ ਤਸਵੀਰ
28-08-2026
ਬੁਢਲਾਡਾ , 27 ਅਗਸਤ ( ਸਵਰਨ ਸਿੰਘ ਰਾਹੀ )- ਭਾਰਤੀ ਇੰਸਟੀਚਿਊਟ ਆਫ਼ ਪਬਲਿਕ ਪਾਲਿਸੀ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਦਾ ਦੌਰਾ ਕੀਤਾ । ਕੁਮੁਧਾ ਪ੍ਰਿੰਸ ਦੀ ਅਗਵਾਈ ਵਾਲੀ ਇਸ ਟੀਮ ਨੇ ਸੰਸਥਾ ਦੇ ਡਿਜੀਟਲ ਕੰਟੈਂਟ ਸਟੂਡੀਓ , ਸਟੈੱਮ ਲੈਬ , ਸਮਾਰਟ ਰੂਮ , ਕਲਾਸ ਰੂਮ , ਬੁੱਕ ਕੈਫ਼ੇ , ਸਾਇੰਸ ਲੈਬ , ਕਾਨਫ਼ਰੰਸ ਰੂਮ , ਲਿਸਨਿੰਗ ਲੈਬ , ਕੰਪਿਊਟਰ ਲੈਬ ਅਤੇ ਹੋਰ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ । ਸੰਸਥਾ ਦੇ ਮੁਖੀ ਡਾ . ਬੂਟਾ ਸਿੰਘ ਸੇਖੋਂ ਅਤੇ ਸਟਾਫ਼ ਨੇ ਪੁੱਜੇ ਮਹਿਮਾਨਾਂ ਦਾ ਸਵਾਗਤ ਕੀਤਾ । ਟੀਮ ਮੈਂਬਰਾਂ ਨੇ ਸੰਸਥਾ ਮੁਖੀ ਸਮੇਤ ਸਮੁੱਚੀ ਡਾਇਟ ਫੈਕਲਟੀ ਦੇ ਇਕੱਲੇ ਇਕੱਲੇ ਮੈਂਬਰ ਤੋਂ ਡਾਇਟ ’ ਚ ਵਿੱਦਿਅਕ - ਖੋਜ , ਅਧਿਆਪਨ ਸਿਖਲਾਈ ਅਤੇ ਕੇਂਦਰ ਅਤੇ ਰਾਜ ਦੁਆਰਾ ਚਲਾਏ ਜਾ ਰਹੇ ਗੁਣਵੱਤਾ ਭਰਪੂਰ ਸਿੱਖਿਆ ਨਾਲ ਸਬੰਧਿਤ ਵੱਖ - ਵੱਖ ਕੰਪੋਨੈਂਟਸ ਦੀ ਕਾਰਗੁਜ਼ਾਰੀ ਬਾਰੇ ਜਾਣਿਆ ਅਤੇ ਉਨ੍ਹਾਂ ਦੀ ਗੱਲਬਾਤ ਨੂੰ ਰਿਕਾਰਡ ਵੀ ਕੀਤਾ । ਉਨ੍ਹਾਂ ਸੰਸਥਾ ਦੁਆਰਾ ਕੀਤੇ ਗਏ ਵਿੱਦਿਅਕ ਅਤੇ ਖੋਜ ਕਾਰਜਾਂ ਦੇ ਜ਼ਿਲੇ੍ਹ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਉੱਪਰ ਪ੍ਰਭਾਵਾਂ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ । ਇਸ ਮੌਕੇ ਸਰਿੰਜੀਤਾ ਰਾਏ , ਸ਼ਾਹਿਦ ਸੈਫ , ਮਨਮੋਹਨ ਸਿੰਘ , ਡਾਇਟ ਸਟਾਫ਼ ਦੇ ਡਾ . ਅੰਗਰੇਜ਼ ਸਿੰਘ ਵਿਰਕ , ਅਮਰਜੀਤ ਸਿੰਘ ਚਹਿਲ ਨੈਸ਼ਨਲ ਅਵਾਰਡੀ , ਲੈਕਚਰਾਰ ਸਰੋਜ ਸਿੰਗਲਾ , ਬਲਵਿੰਦਰ ਸਿੰਘ ਬਾਘਾ , ਪਰਸ਼ੋਤਮ ਸਿੰਘ , ਸਤਨਾਮ ਸਿੰਘ , ਬਲਦੇਵ ਪ੍ਰਕਾਸ਼ ਸਿੰਗਲਾ , ਡਾ . ਗੁਰਪ੍ਰੀਤ ਕੌਰ , ਜਸਪਾਲ ਕੌਰ ਹਰਵਿੰਦਰ ਕੌਰ , ਮਗਿੰਦਰਜੀਤ ਸਿੰਘ ਆਦਿ ਹਾਜ਼ਰ ਸਨ ।