27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

— ਮਾਮਲਾ ਮਾਨਸਾ ਦੀ ਵੀ . ਵੀ . ਆਈ . ਪੀ . ਸੜਕ ਦਾ — ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ 2 ਹਫ਼ਤਿਆਂ ’ਚ ਕਾਰਵਾਈ ਕਰਨ ਦੇ ਹੁਕਮ ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ

ਮਾਨਸਾ, 27 ਅਗਸਤ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ ਕਿ 2 ਹਫ਼ਤਿਆਂ ਦੇ ਅੰਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਤੱਕ ਬਣਾਈ ਆਰ. ਸੀ.

Ad Position 21
No active advertisement
ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਨਵੀਂ ਬਣਾਈ ਸੀਮਿੰਟਡ ਸੜਕ ਦਾ ਇਕ ਦ੍ਰਿਸ਼। ਅਜੀਤ ਤਸਵੀਰ 28-08-2026
ਮਾਨਸਾ, 27 ਅਗਸਤ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੂੰ ਨਿਰਦੇਸ਼ ਦਿੱਤੇ ਹਨ ਕਿ 2 ਹਫ਼ਤਿਆਂ ਦੇ ਅੰਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਤੱਕ ਬਣਾਈ ਆਰ.ਸੀ.ਸੀ. ਸੜਕ ਮਾਮਲੇ ’ਚ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਐਡਵੋਕੇਟ ਗੁਰਲਾਭ ਸਿੰਘ ਮਾਹਲ , ਆਰ. ਟੀ. ਆਈ. ਕਾਰਕੁਨ ਮਾਨਿਕ ਗੋਇਲ, ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਢਿੱਲੋਂ ਨੇ ਉੱਚ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਸੜਕ ਬਣਾਉਣ ਸਮੇਂ ਬੇਨਿਯਮੀਆਂ ਅਤੇ ਘਟੀਆ ਮਟੀਰੀਅਲ ਵਰਤੇ ਜਾਣ ਦਾ ਮੁੱਦਾ ਉਠਾਇਆ ਸੀ। ਉਪਰੋਕਤ ਹੁਕਮ ਜਸਟਿਸ ਐਨ.ਐਸ. ਸ਼ੇਖਾਵਤ ਦੀ ਅਦਾਲਤ ਵਲੋਂ ਕੀਤਾ ਗਿਆ ਹੈ। ਉਨ੍ਹਾਂ ਲੰਘੀ 16 ਅਗਸਤ ਨੂੰ ਵਿਜੀਲੈਂਸ ਡਾਇਰੈਕਟਰ ਨੂੰ ਐਡਵੋਕੇਟ ਮਾਹਲ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਕਾਬਲੇ-ਗ਼ੌਰ ਰਹੇ ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਇਸ ਸੜਕ ਦਾ 700 ਫੁੱਟ ਦਾ ਟੋਟਾ ਸੀਮਿੰਟਡ ਬਣਾਇਆ ਗਿਆ ਸੀ, ’ਚ ਮਾੜਾ ਮਟੀਰੀਅਲ ਵਰਤ ਕੇ ਘਪਲਾ ਕਰਨ ਦੇ ਦੋਸ਼ ਸਨ। ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਬਣਾਈ ਗਈ ਜਾਂਚ ਕਮੇਟੀ ਦੀ ਅਗਵਾਈ ’ਚ ਸੜਕ ਦੇ ਨਮੂਨੇ ਲਏ ਗਏ ਅਤੇ ਰਿਪੋਰਟ ’ਚ ਬਣੀ ਸੜਕ ਦੀ ਗੁਣਵੱਤਾ 67 ਫ਼ੀਸਦੀ ਘੱਟ ਪਾਈ ਗਈ ਸੀ। ਇਸ ਤੋਂ ਇਲਾਵਾ 2 ਲੱਖ 65 ਹਜ਼ਾਰ ਰੁਪਏ ਠੇਕੇਦਾਰ ਨੂੰ ਵਾਧੂ ਅਦਾ ਕਰਨ ਦੀ ਵੀ ਗੱਲ ਸਾਹਮਣੇ ਆਈ। ਕਮੇਟੀ ਵਲੋਂ ਸੌਂਪੀ ਰਿਪੋਰਟ ’ਚ ਨਗਰ ਕੌਂਸਲ ਮਾਨਸਾ ਦੇ ਮਿਊਂਸੀਪਲ ਇੰਜੀਨੀਅਰ, ਸਹਾਇਕ ਮਿਊਂਸੀਪਲ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਕਾਰਜ ਸਾਧਕ ਅਫ਼ਸਰ ਤੋਂ ਇਲਾਵਾ ਸੇਵਾ ਮੁਕਤ ਜੇ.ਈ./ਠੇਕੇਦਾਰ ਬੇਅੰਤ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ। ਡਿਪਟੀ ਕਮਿਸ਼ਨਰ ਵਲੋਂ ਰਿਪੋਰਟ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਨੂੰ ਕਾਰਵਾਈ ਕਰਨ ਲਈ ਭੇਜੀ ਗਈ ਸੀ ਪਰ ਕੋਈ ਐਕਸ਼ਨ ਨਾ ਹੋਣ ਕਰ ਕੇ ਐਡਵੋਕੇਟ ਮਾਹਲ ਨੇ ਚੌਕਸੀ ਵਿਭਾਗ ਦੇ ਨਿਰਦੇਸ਼ਕ ਨੂੰ ਪੱਤਰ ਲਿਖਿਆ ਗਿਆ। ਪਟੀਸ਼ਨਰਾਂ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਐਚ.ਐਸ. ਮੁਲਤਾਨੀ ਨੇ ਦਾਇਰ ਪਟੀਸ਼ਨ ਦੇ ਮੱਦੇਨਜ਼ਰ ਮਾਣਯੋਗ ਅਦਾਲਤ ’ਚ ਅੱਜ ਦਲੀਲਾਂ ਦਿੰਦਿਆਂ ਮੰਗ ਉਠਾਈ ਕਿ ਸਬੰਧਿਤ ਅਧਿਕਾਰੀ ਨੂੰ ਉਪਰੋਕਤ ਮਾਮਲੇ ’ਚ ਯੋਗ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਡਾਇਰੈਕਟਰ ਵਿਜੀਲੈਂਸ ਬਿਊਰੋ ਨੂੰ 10 ਸਤੰਬਰ ਤੱਕ ਯੋਗ ਕਾਰਵਾਈ ਕਰਨ ਦੇ ਹੁਕਮ ਸੁਣਾਏ ਹਨ। ਪਿਛਲੇ ਵਰੇ੍ ਤੋਂ ਰਾਹਗੀਰ ਹੋ ਰਹੇ ਨੇ ਖੱਜਲ-ਖੁਆਰ ਭਾਵੇਂ ਜ਼ਿਲ੍ਹਾ ਕਚਹਿਰੀਆਂ ਤੋਂ ਮਾਨਸਾ ਖ਼ੁਰਦ ਤੱਕ ਜਾਂਦੀ ਇਹ ਸੜਕ ਪਿਛਲੇ ਸਾਲਾਂ ਤੋਂ ਥਾਂ-ਥਾਂ ਤੋਂ ਟੁੱਟਣ ਕਰ ਕੇ ਲੋਕ ਪ੍ਰੇਸ਼ਾਨ ਸਨ ਪਰ ਪਿਛਲੇ ਵਰੇ੍ਹ ਨਵੰਬਰ ’ਚ 1 ਕਿੱਲੋਮੀਟਰ ਤੋਂ ਵਧੇਰੇ ਇਸ ਸੜਕ ਨੂੰ ਆਰ.ਸੀ.ਸੀ. ਨਾਲ ਬਣਾਉਣ ਦਾ ਉਦਘਾਟਨ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਟੱਕ ਲਗਾ ਕੇ ਕੀਤਾ ਸੀ। ਉਸ ਵਕਤ ‘ਆਪ’ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਕਈ ਪਤਵੰਤੇ ਵੀ ਹਾਜ਼ਰ ਸਨ। ਲੋਕਾਂ ਨੂੰ ਆਸ ਬੱਝੀ ਸੀ ਕਿ ਇਹ ਸੜਕ ਜਲਦ ਬਣ ਜਾਵੇਗੀ ਅਤੇ ਉਨ੍ਹਾਂ ਨੂੰ ਸੁੱਖ ਦਾ ਸਾਹ ਆਵੇਗਾ ਪਰ ਵਿਭਾਗ ਤੇ ਪ੍ਰਸ਼ਾਸਨ ਦੀ ਨਾਲਾਇਕੀ ਅਤੇ ਭ੍ਰਿਸ਼ਟਾਚਾਰ ਕਰ ਕੇ ਸੜਕ ਦਾ ਕੰਮ ਅਧਵਾਟੇ ਰਹਿ ਗਿਆ ਅਤੇ ਜਿੰਨੀ ਕੁ ਸੜਕ ਬਣੀ, ਉਹ ਵੀ ਘਟੀਆ ਮਟੀਰੀਅਲ ਕਾਰਨ 2 ਮਹੀਨਿਆਂ ’ਚ ਹੀ ਟੁੱਟ ਗਈ। ਸੜਕ ਦਾ ਪੱਧਰ ਵੀ ਠੀਕ ਨਹੀਂ ਅਤੇ ਕਿਸੇ ਪਾਸੇ ਤੋਂ ਪਾਣੀ ਦਾ ਨਿਕਾਸ ਵੀ ਨਹੀਂ ਕੀਤਾ ਗਿਆ। ਅਜਿਹਾ ਹੋਣ ਕਰ ਕੇ ਕਿਣ-ਮਿਣ ਹੋਣ ਨਾਲ ਹੀ ਚਾਰ-ਚੁਫੇਰੇ ਇਸ ਕਦਰ ਪਾਣੀ ਖੜ੍ਹ ਜਾਂਦਾ ਹੈ ਕਿ ਸੜਕ ਟੋਭਾ ਜਾਪਦੀ ਹੈ। ਇਸ ਸੜਕ ਤੋਂ ਜ਼ਿਲ੍ਹਾ ਵਾਸੀ ਹਰ-ਰੋਜ਼ ਵੱਡੀ ਗਿਣਤੀ ’ਚ ਗੁਜ਼ਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ 30 ਅਗਸਤ ਦੇ ਦਿਨ-ਰਾਤ ਦੇ ਪੱਕੇ ਮੋਰਚਿਆਂ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢਿਆ ਮੋਟਰਸਾਈਕਲ ਮਾ... ਅਗਲੀ ਖ਼ਬਰ ਇੰਡੀਅਨ ਬਿਜ਼ਨਸ ਸਕੂਲ ਦੇ ਅਧਿਕਾਰੀਆਂ ਨੇ ਡਾਈਟ ਅਹਿਮਦਪੁਰ ਦਾ ਕੀਤਾ ਦੌਰਾ
Ad Position 24