10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਚੇਅਰਮੈਨ ਕੇਵਲ ਸ਼ਰਮਾ ਨੇ ਬਾਸਮਤੀ ਝੋਨੇ ਦੀ ਬੋਲੀ ਸ਼ੁਰੂ ਕਰਵਾਈ

ਬਰੇਟਾ, 10 ਸਤੰਬਰ (ਜੀਵਨ ਸ਼ਰਮਾ)- ਸਥਾਨਕ ਅਨਾਜ ਮੰਡੀ ਵਿਖੇ ਬਾਸਮਤੀ ਝੋਨੇ ਦੀ ਬੋਲੀ ਮਾਰਕੀਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਕੇਵਲ ਸ਼ਰਮਾ ਵਲੋਂ ਰਤਨ ਲਾਲ ਐਂਡ ਸੰਨਜ਼, ਮੇਘਰਾਜ ਰਾਜਨ ਕੁਮਾਰ ਦੀ ਦੁਕਾਨ ਤੋਂ ਸ਼ੁਰੂ ਕਰਵਾਈ ਗਈ। ਬੋਲੀ ਐੱਲ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬਰੇਟਾ, 10 ਸਤੰਬਰ (ਜੀਵਨ ਸ਼ਰਮਾ)- ਸਥਾਨਕ ਅਨਾਜ ਮੰਡੀ ਵਿਖੇ ਬਾਸਮਤੀ ਝੋਨੇ ਦੀ ਬੋਲੀ ਮਾਰਕੀਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਕੇਵਲ ਸ਼ਰਮਾ ਵਲੋਂ ਰਤਨ ਲਾਲ ਐਂਡ ਸੰਨਜ਼, ਮੇਘਰਾਜ ਰਾਜਨ ਕੁਮਾਰ ਦੀ ਦੁਕਾਨ ਤੋਂ ਸ਼ੁਰੂ ਕਰਵਾਈ ਗਈ। ਬੋਲੀ ਐੱਲ. ਡੀ. ਰਾਈਸ ਮਿੱਲ ਅਤੇ ਪੰਕਜ ਕੁਮਾਰ ਦੁਆਰਾ ਕੀਤੀ ਗਈ। ਬਾਸਮਤੀ 150 9 ਐੱਲ. ਡੀ. ਰਾਈਸ ਐਂਡ ਕੋਟਨ ਫ਼ੈਕਟਰੀ ਵਲੋਂ 3835 ਰੁਪਏ ਪ੍ਰਤੀ ਕੁਇੰਟਲ ਖਰੀਦੀ ਗਈ। ਚੇਅਰਮੈਨ ਕੇਵਲ ਸ਼ਰਮਾ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਕਮੇਟੀ ਦੇ ਲੇਖਾਕਾਰ ਦਿਨੇਸ਼ ਕੁਮਾਰ, ਸੁਪਰਵਾਈਜ਼ਰ ਧਰਮਪਾਲ ਸਿੰਗਲਾ , ਰਿਕਾਰਡਰ ਰਜਤ ਗਰਗ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਣ ਗਰਗ, ਲਛਮਣ ਦਾਸ ਸਿੰਗਲਾ, ਸ਼ਾਮ ਲਾਲ ਸਿਧਾਨੀ, ਵਿਕਾਸ ਕੁਮਾਰ, ਵਿੱਕੀ ਚਿੰਟੂ, ਮਰਨਿੰਦਰ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਕਸਿੰਗ ਮੁਕਾਬਲਿਆਂ ’ਚ ਜਿੰਦਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ ਜੂਡੋ ਮੁਕਾਬਲਿਆਂ ’ਚ 39 ਤਗਮੇ ਜਿੱਤੇ
Ad Position 24