ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਲਾਪਤਾ
ਬੁਢਲਾਡਾ , 12 ਸਤੰਬਰ ( ਸੁਨੀਲ ਮਨਚੰਦਾ )- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਪਿਛਲੇ 4 ਦਿਨਾਂ ਤੋਂ ਲਾਪਤਾ ਹਨ । ਥਾਣਾ ਸ਼ਹਿਰੀ ਪੁਲਿਸ ਨੇ ਉਨ੍ਹਾਂ ਦੀ ਭਾਲ ਜਾਰੀ ਰੱਖੀ ਹੋਈ ਹੈ ।
ਬੁਢਲਾਡਾ , 12 ਸਤੰਬਰ ( ਸੁਨੀਲ ਮਨਚੰਦਾ )- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਪਿਛਲੇ 4 ਦਿਨਾਂ ਤੋਂ ਲਾਪਤਾ ਹਨ । ਥਾਣਾ ਸ਼ਹਿਰੀ ਪੁਲਿਸ ਨੇ ਉਨ੍ਹਾਂ ਦੀ ਭਾਲ ਜਾਰੀ ਰੱਖੀ ਹੋਈ ਹੈ । ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ ਤੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰ ਦਿੱਤੀ ਸੀ । ਬਸਪਾ ਆਗੂ ਵਲੋਂ ਵੀ ਵੀਡੀਓ ਪਾ ਕੇ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਤੇ ਹੋਰ ਵਿਅਕਤੀਆਂ ’ ਤੇ ਪੈਸਿਆਂ ਦੀ ਮੰਗ ਕਰਨ ਦਾ ਦੋਸ਼ ਲਗਾ ਕੇ ਸਪੱਸ਼ਟ ਆਖਿਆ ਸੀ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਵਿਅਕਤੀ ਹੋਣਗੇ । ਉਸ ਉਪਰੰਤ ਇਹ ਆਗੂ ਲਾਪਤਾ ਹੋ ਗਏ , ਜਿਸ ਦਾ ਹਾਲੇ ਤੱਕ ਕੋਈ ਅਤਾ - ਪਤਾ ਨਹੀਂ ਲੱਗਿਆ । ਉਸ ਦੇ ਪੁੱਤਰ ਭੋਲਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕਰ ਕੇ ਉਸ ਦੀ ਭਾਲ ਕਰਨ ਅਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਥਾਣਾ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ ।