ਦੁਕਾਨਦਾਰ ਦੀ ਕੁੱਟਮਾਰ ਦੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ, ਧਰਨਾ ਕੱਲ੍ਹ
ਬਰੇਟਾ, 12 ਸਤੰਬਰ (ਪਾਲ ਸਿੰਘ ਮੰਡੇਰ)- ਪਿੰਡ ਕੁੱਲਰੀਆਂ ਦੇ ਬੱਸ ਅੱਡੇ ਨੇੜੇ ਮੋਬਾਈਲਾਂ ਦੀ ਦੁਕਾਨ ਕਰ ਰਹੇ ਹਰਬੰਸ ਸਿੰਘ ਵਾਸੀ ਜੁਗਲਾਣ ਦੀ ਬੀਤੀ 20 ਅਗਸਤ ਦੀ ਰਾਤ ਨੂੰ ਹੋਈ ਕੁੱਟਮਾਰ ਸੰਬੰਧੀ ਹਮਲਾਵਰਾਂ ਖ਼ਿਲਾਫ਼ ਹੋਏ ਦਰਜ ਹੋਏ ਇਰਾਦਾ ਕਤਲ ਦੇ ਮਾਮਲੇ ’ਚ ਪੁਲਿਸ ਵਲੋਂ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕੀਤੇ ਜਾਣ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਦੁਕਾਨਦਾਰ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਪੀੜਤ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਬੰਧਿਤ ਥਾਣੇ ’ਚ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਰਿਹਾ ਹੈ।
ਬਰੇਟਾ, 12 ਸਤੰਬਰ (ਪਾਲ ਸਿੰਘ ਮੰਡੇਰ)- ਪਿੰਡ ਕੁੱਲਰੀਆਂ ਦੇ ਬੱਸ ਅੱਡੇ ਨੇੜੇ ਮੋਬਾਈਲਾਂ ਦੀ ਦੁਕਾਨ ਕਰ ਰਹੇ ਹਰਬੰਸ ਸਿੰਘ ਵਾਸੀ ਜੁਗਲਾਣ ਦੀ ਬੀਤੀ 20 ਅਗਸਤ ਦੀ ਰਾਤ ਨੂੰ ਹੋਈ ਕੁੱਟਮਾਰ ਸੰਬੰਧੀ ਹਮਲਾਵਰਾਂ ਖ਼ਿਲਾਫ਼ ਹੋਏ ਦਰਜ ਹੋਏ ਇਰਾਦਾ ਕਤਲ ਦੇ ਮਾਮਲੇ ’ਚ ਪੁਲਿਸ ਵਲੋਂ ਹਾਲੇ ਤੱਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਕੀਤੇ ਜਾਣ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਦੁਕਾਨਦਾਰ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਪੀੜਤ ਦੁਕਾਨਦਾਰ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਬੰਧਿਤ ਥਾਣੇ ’ਚ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਜਾਣ - ਬੁੱਝ ਕੇ ਮਾਮਲੇ ਨੂੰ ਠੰਢੇ ਬਸਤੇ ’ਚ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਕਾਰਨ ਹਮਲਾਵਰਾਂ ਦੇ ਹੌਸਲੇ ਬੁਲੰਦ ਹਨ। ਇਨਸਾਫ਼ ਨਾ ਮਿਲਣ ਤੋਂ ਦੁਖੀ ਪੀੜਤ ਪਰਿਵਾਰ ਨੇ 14 ਸਤੰਬਰ ਨੂੰ ਸਬੰਧਿਤ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰਿਵਾਰ ਵਲੋਂ ਦੁਕਾਨਦਾਰਾਂ, ਜਥੇਬੰਦੀਆਂ ਅਤੇ ਵਪਾਰੀ ਮੰਡਲ ਨੂੰ ਧਰਨੇ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਮੁਖੀ ਬਰੇਟਾ ਗਣੇਸ਼ਵਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਲਈ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।