15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਯੂਸ਼ ਮੈਡੀਕਲ ਕੈਂਪ ’ਚ 611 ਮਰੀਜ਼ਾਂ ਦੀ ਜਾਂਚ ਕੀਤੀ

ਮਾਨਸਾ , 14 ਸਤੰਬਰ ( ਸ . ਰਿ .)

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮਾਨਸਾ , 14 ਸਤੰਬਰ ( ਸ . ਰਿ .)- ਜ਼ਿਲ੍ਹਾ ਆਯੂਸ਼ ਵਿਭਾਗ ਵਲੋਂ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਮਾਨਸਾ ਡਾ . ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਉਪੈਥੀ ਅਧਿਕਾਰੀ ਡਾ . ਰਾਜੀਵ ਕੁਮਾਰ ਜਿੰਦੀਆ ਦੀ ਰਹਿਨੁਮਾਈ ਹੇਠ ਸਥਾਨਕ ਗੁਰਦੁਆਰਾ ਬਾਗ਼ ਸਾਹਿਬ ਵਿਖੇ ਮੁਫ਼ਤ ਆਯੂਸ਼ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਡਾ . ਨਮਿਤਾ ਗਰਗ ਨੇ ਕਿਹਾ ਕਿ ਆਯੂਸ਼ ਵਿਭਾਗ ਦਾ ਉਦੇਸ਼ ਮੁਫ਼ਤ ਕੈਂਪਾਂ ਰਾਹੀਂ ਲੋਕਾਂ ਨੂੰ ਆਯੁਰਵੇਦ ਅਤੇ ਹੋਮਿਉਪੈਥੀ ਦੀਆਂ ਮੁਫ਼ਤ ਸਿਹਤ ਸੇਵਾਵਾਂ ਉਪਲਬਧ ਕਰਵਾਉਣਾ ਹੈ । ਡਾ . ਸੀਮਾ ਗੋਇਲ ਚਕੇਰੀਆਂ , ਡਾ . ਡਿੰਪੀ ਸ਼ਾਰਦਾ , ਡਾ . ਸ਼ੀਤਲ ਚੌਧਰੀ ਅਤੇ ਡਾ . ਅਕਵਿੰਦਰ ਕੌਰ ਵਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ । ਕੈਂਪ ਦੌਰਾਨ ਕੁੱਲ 611 ਮਰੀਜ਼ਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ । ਮਰੀਜ਼ਾਂ ਨੂੰ ਬਿਮਾਰੀਆਂ ਤੋਂ ਬਚਾਅ , ਸਿਹਤਮੰਦ ਜੀਵਨ ਸ਼ੈਲੀ ਅਤੇ ਆਹਾਰ - ਵਿਹਾਰ ਸਬੰਧੀ ਲੋੜੀਂਦੇ ਦਿਸ਼ਾ - ਨਿਰਦੇਸ਼ ਵੀ ਦਿੱਤੇ ਗਏ । ਇਸ ਮੌਕੇ ਉਪ ਵੈਦ ਅਵਤਾਰ ਸਿੰਘ , ਪ੍ਰਿਯੰਕਾ ਰਾਣੀ , ਸੁਖਜਿੰਦਰ ਕੌਰ , ਜਗਤਾਰ ਸਿੰਘ ਆਦਿ ਹਾਜ਼ਰ ਸਨ । ਨੌਜਵਾਨ ਦੀ ਲਾਸ਼ ਝਾੜੀਆਂ ’ਚੋਂ ਮਿਲੀ ਬਠਿੰਡਾ 14 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਥਰਮਲ ਕਾਲੋਨੀ ਦੇ ਪਿਛਲੇ ਪਾਸੇ ਸਥਿਤ ਸੁੱਚਾ ਸਿੰਘ ਨਗਰ ਵਿਖੇ ਝਾੜੀਆਂ ਵਿਚ ਇਕ ਨੌਜਵਾਨ ਦੀ ਭੇਦਭਰੀ ਹਾਲਾਤ ’ ਚ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੋਂ ਸਹਾਰਾ ਜਨ ਸੇਵਾ ਦੀ ਟੀਮ ਸੰਦੀਪ ਗਿੱਲ ਅਤੇ ਥਰਮਲ ਥਾਣਾ ਪੁਲਿਸ ਟੀਮ ਘਟਨਾ ਸਥਾਨ ’ ਤੇ ਪਹੁੰਚੀ । ਉੱਥੇ ਇਕ ਨੌਜਵਾਨ ਦੀ ਵਿਗੜੀ ਹੋਈ ਲਾਸ਼ ਪਈ ਸੀ , ਜਿਸ ਦੀ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਜਾਪਦੀ ਸੀ । ਮ੍ਰਿਤਕ ਦੇ ਪਰਿਵਾਰਿਕ ਮੈਂਬਰ ਵੀ ਮੌਕੇ ’ ਤੇ ਮੌਜੂਦ ਸਨ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ ਅਤੇ ਉਹ ਉਸਦੀ ਭਾਲ ਕਰ ਰਹੇ ਸਨ । ਪੁਲਿਸ ਕਾਰਵਾਈ ਤੋਂ ਬਾਅਦ , ਸਹਾਰਾ ਟੀਮ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ, ਸੁਲਫ਼ਾ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਅਗਲੀ ਖ਼ਬਰ ‘ਪਿੰਡ ਬਚਾਓ ਪੰਜਾਬ ਬਚਾਓ’ ਮੋਰਚੇ ਵਲੋਂ ਮਾਨਸਾ ’ਚ ਰਾਜ ਪੱਧਰੀ ਕਨਵੈਨਸ਼ਨ 19 ਨੂੰ
Ad Position 24