ਆਜ਼ਾਦੀ ਘੁਲਾਟੀਏ ਉੱਤਰਾਧਿਕਾਰੀ ਸੰਸਥਾ ਦੀ ਮੀਟਿੰਗ ਹੋਈ
ਬੁਢਲਾਡਾ, 14 ਸਤੰਬਰ (ਸਵਰਨ ਸਿੰਘ ਰਾਹੀ)- ਆਜ਼ਾਦੀ ਘੁਲਾਟੀਏ ਉੱਤਰਾਧਿਕਾਰੀ ਸੰਸਥਾ ਬਲਾਕ ਬੁਢਲਾਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ। ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ਾਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਬੁਢਲਾਡਾ, 14 ਸਤੰਬਰ (ਸਵਰਨ ਸਿੰਘ ਰਾਹੀ)- ਆਜ਼ਾਦੀ ਘੁਲਾਟੀਏ ਉੱਤਰਾਧਿਕਾਰੀ ਸੰਸਥਾ ਬਲਾਕ ਬੁਢਲਾਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ। ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ਾਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਥਾਨਕ ਬੁਲਾਰੇ ਮਾਸਟਰ ਕੁਲਵੰਤ ਸਿੰਘ, ਬੁੱਲਾ ਸਿੰਘ ਫ਼ੌਜੀ, ਬਲਵੰਤ ਸਿੰਘ, ਹਰਬੰਸ ਸਿੰਘ ਸਰਾਂ, ਕੇਵਲ ਕ੍ਰਿਸ਼ਨ ਬੌਬੀ, ਪੂਰਨ ਸਿੰਘ ਸਰਾਂ, ਇੰਦਰਜੀਤ ਸਿੰਘ, ਜਸਵੰਤ ਸਿੰਘ ਸਰਾਂ ਨੇ ਬਲਾਕ ਦੀਆਂ ਸਮੱਸਿਆਵਾਂ ਅਤੇ ਮੰਗਾਂ ਬਾਰੇ ਦੱਸਿਆ ਸਰਕਾਰ ਤੋਂ ਅਗਲੀ ਪੀੜ੍ਹੀ ਲਈ ਰਿਜ਼ਰਵੇਸ਼ਨ ਦੀ ਮੰਗ ਕੀਤੀ ਤੇ ਬਲਾਕ ਬੁਢਲਾਡਾ ਇਕਾਈ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਅਗਲੀ 3 ਅਕਤੂਬਰ ਦੀ ਬੁਢਲਾਡਾ ਮੀਟਿੰਗ ’ਚ ਵੱਧ ਤੋਂ ਵੱਧ ਆਜ਼ਾਦੀ ਘੁਲਾਟੀਏ ਪਰਿਵਾਰ ਸ਼ਾਮਿਲ ਹੋਣ। ਇਸ ਮੌਕੇ ਤਰਸੇਮ ਸਿੰਘ ਸਰਾਂ, ਕ੍ਰਿਸ਼ਨ ਕੁਮਾਰ, ਗੁਰਚਰਨ ਸਿੰਘ ਬਰ੍ਹੇ, ਬਲਦੇਵ ਸਿੰਘ ਬਰ੍ਹੇ, ਗੁਰਜੰਟ ਸਿੰਘ, ਨਿਰਮਲ ਸਿੰਘ ਬਖਸ਼ੀਵਾਲਾ, ਪ੍ਰੇਮ ਸਿੰਘ ਰੰਘੜਿਆਲ, ਦਰਬਾਰਾ ਸਿੰਘ ਬਰ੍ਹੇ, ਨਾਥਾ ਸਿੰਘ ਭਾਦੜਾ, ਗੁਰਪ੍ਰੀਤ ਸਿੰਘ ਬਰ੍ਹੇ, ਗੁਰਬਿੰਦਰ ਸਿੰਘ ਆਦਿ ਹਾਜ਼ਰ ਸਨ।