ਬਾਬਾ ਜੋਗੀ ਪੀਰ ਦੇ ਛਿਮਾਹੀ ਮੇਲੇ ਮੌਕੇ ਚਹਿਲ ਫਾਊਂਡੇਸ਼ਨ ਨੇ ਲੰਗਰ ਲਗਾਇਆ
ਭੀਖੀ, 14 ਸਤੰਬਰ (ਸਹੋਤਾ)- ਚਹਿਲ ਫਾਊਂਡੇਸ਼ਨ ਵਲੋਂ ਬਾਬਾ ਜੋਗੀ ਪੀਰ ਚਹਿਲ ਦੇ ਛਿਮਾਹੀ ਮੇਲੇ ਮੌਕੇ ਅਤਲਾ ਰੋਡ ਸਥਿਤ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਪਕੌੜਿਆਂ ਦੇ ਲੰਗਰ ਲਗਾਇਆ ਗਿਆ। ਫਾਊਂਡੇਸ਼ਨ ਦੇ ਚੇਅਰਮੈਨ ਦੀ ਮਾਤਾ ਗੁਰਮੇਲ ਕੌਰ ਅਤੇ ਪਤਨੀ ਇੰਦਰਜੀਤ ਕੌਰ ਚਹਿਲ ਵਲੋਂ ਰਿਬਨ ਕੱਟ ਕੇ ਲੰਗਰ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਭੀਖੀ, 14 ਸਤੰਬਰ (ਸਹੋਤਾ)- ਚਹਿਲ ਫਾਊਂਡੇਸ਼ਨ ਵਲੋਂ ਬਾਬਾ ਜੋਗੀ ਪੀਰ ਚਹਿਲ ਦੇ ਛਿਮਾਹੀ ਮੇਲੇ ਮੌਕੇ ਅਤਲਾ ਰੋਡ ਸਥਿਤ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਪਕੌੜਿਆਂ ਦੇ ਲੰਗਰ ਲਗਾਇਆ ਗਿਆ। ਫਾਊਂਡੇਸ਼ਨ ਦੇ ਚੇਅਰਮੈਨ ਦੀ ਮਾਤਾ ਗੁਰਮੇਲ ਕੌਰ ਅਤੇ ਪਤਨੀ ਇੰਦਰਜੀਤ ਕੌਰ ਚਹਿਲ ਵਲੋਂ ਰਿਬਨ ਕੱਟ ਕੇ ਲੰਗਰ ਦੀ ਰਸਮੀ ਸ਼ੁਰੂਆਤ ਕੀਤੀ ਗਈ। ਫਾਊਂਡੇਸ਼ਨ ਦੇ ਪ੍ਰਧਾਨ ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ ਸੇਵਾ ਅਤੇ ਸਾਂਝ ਸਾਡੇ ਸਮਾਜ ਦੀ ਮਜ਼ਬੂਤ ਪਰੰਪਰਾ ਹੈ ਅਤੇ ਚਹਿਲ ਫਾਊਂਡੇਸ਼ਨ ਵਲੋਂ ਭਵਿੱਖ ’ਚ ਵੀ ਲੋਕ ਭਲਾਈ ਦੇ ਕਾਰਜ ਜਾਰੀ ਰਹਿਣਗੇ। ਇਸ ਮੌਕੇ ਗੁਲਜ਼ਾਰ ਸਿੰਘ ਬਾਜਪਾਈ, ਮੱਘਰ ਸਿੰਘ, ਗੁਰਵਿੰਦਰ ਸਿੰਘ ਭੱਠਲ, ਮਾਹੀ ਚਹਿਲ, ਕੁਲਦੀਪ ਚਹਿਲ, ਗੁਰ ਅੰਸ਼ ਚਹਿਲ, ਅਫਤਾਬ ਸਿੰਘ, ਜਗਮੀਤ ਸਿੰਘ ਚਹਿਲ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।