27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਵਿਸ਼ਵ ਦਿਲ ਦਿਵਸ ’ਤੇ ਵਿਸ਼ੇਸ਼ ਸਭ ਤੋਂ ਵਫ਼ਾਦਾਰ ਸਾਥੀ ਦਿਲ ਦੀ ਸੰਭਾਲ ਨਾ ਕਰ ਕੇ ਮਨੁੱਖ ਬਿਮਾਰੀਆਂ ਦੀ ਜਕੜ ’ਚ- ਡਾ. ਸੁਮਿਤ ਸ਼ਰਮਾ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਸਰਕਾਰੀ ਸਬ ਡਵੀਜ਼ਨਲ ਸਿਵਲ ਹਸਪਤਾਲ ਬੁਢਲਾਡਾ ਦੇ ਦਿਲ ਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਸੁਮਿਤ ਸ਼ਰਮਾ ਐਮ.

Ad Position 21
No active advertisement
ਅਜੀਤ ਡੈਸਕ 28-09-2026
ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਸਰਕਾਰੀ ਸਬ ਡਵੀਜ਼ਨਲ ਸਿਵਲ ਹਸਪਤਾਲ ਬੁਢਲਾਡਾ ਦੇ ਦਿਲ ਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾ. ਸੁਮਿਤ ਸ਼ਰਮਾ ਐਮ.ਡੀ. ਨੇ ਕਿਹਾ ਕਿ ਹਰ ਸਾਲ 29 ਸਤੰਬਰ ਨੂੰ ਪੂਰੀ ਦੁਨੀਆ ’ਚ ਵਿਸ਼ਵ ਦਿਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਤੰਦਰੁਸਤ ਰੱਖਣ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਦਿਲ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ, ਗ਼ਲਤ ਖਾਣ-ਪੀਣ ਅਤੇ ਮਾਨਸਿਕ ਤਣਾਅ ਕਾਰਨ ਲੋਕ ਆਪਣੇ ਇਸ ਸਭ ਤੋਂ ਵਫ਼ਾਦਾਰ ਸਾਥੀ ਨੂੰ ਭੁੱਲਦੇ ਜਾ ਰਹੇ ਹਨ। ਡਾ. ਸੁਮਿਤ ਨੇ ਕਿਹਾ ਕਿ ਅਜੋਕੇ ਸਮੇਂ ’ਚ ਦਿਲ ਦੇ ਦੌਰੇ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੇ ਸਗੋਂ ਨੌਜਵਾਨ ਵੀ ਇਸ ਦੀ ਲਪੇਟ ’ਚ ਆ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਬਦਲ ਰਹੀ ਜੀਵਨ ਸ਼ੈਲੀ ਹੈ। ਫਾਸਟ ਫੂਡ ਖਾਣਾ, ਸਰੀਰਕ ਮਿਹਨਤ ਨਾ ਕਰਨਾ, ਘੰਟਿਆਂ ਬੱਧੀ ਫ਼ੋਨ ਜਾਂ ਕੰਪਿਊਟਰ ਅੱਗੇ ਬੈਠੇ ਰਹਿਣਾ ਅਤੇ ਸਿਗਰਟਨੋਸ਼ੀ ਜਾਂ ਨਸ਼ਿਆਂ ਦਾ ਸੇਵਨ ਕਰਨਾ ਦਿਲ ਨੂੰ ਕਮਜ਼ੋਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਲ ਨੂੰ ਸਿਹਤਮੰਦ ਰੱਖਣਾ ਹੈ, ਤਾਂ ਕੁਝ ਛੋਟੀਆਂ ਪਰ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜਿਵੇਂ ਕਿ ਆਪਣੇ ਖਾਣੇ ’ਚ ਹਰੀਆਂ ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਸ਼ਾਮਲ ਕਰਨੇ। ਤੇਲ, ਘਿਓ ਤੇ ਖੰਡ ਦੀ ਵਰਤੋਂ ਘੱਟ ਕਰਨੀ, ਦਿਨ ’ਚ ਘੱਟੋ-ਘੱਟ 30 ਮਿੰਟ ਸੈਰ, ਯੋਗਾ ਜਾਂ ਕੋਈ ਵੀ ਸਰੀਰਕ ਗਤੀਵਿਧੀ ਜ਼ਰੂਰ ਕਰਨਾ, ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਨਾ ਅਤੇ ਮਾਨਸਿਕ ਤਣਾਅ ਨੂੰ ਭਾਰੂ ਨਾ ਹੋਣ ਦੇਣਾ। 27 ਮਾਨਸਾ08 ਡਾ. ਸੁਮਿਤ ਸ਼ਰਮਾ
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਵਿਨੋਦ ਕੁਮਾਰ ਕਾਲੀ ਦਾ ਦਿਹਾਂਤ ਅਗਲੀ ਖ਼ਬਰ 5 ਅਕਤੂਬਰ ਦੇ ਧਰਨੇ ਸੰਬੰਧੀ ਕਿਸਾਨਾਂ ਨੂੰ ਕੀਤਾ ਸੰਬੋਧਨ
Ad Position 24