ਭਾਜਪਾ ਆਗੂ ਵਿਨੋਦ ਕੁਮਾਰ ਕਾਲੀ ਦਾ ਦਿਹਾਂਤ
ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਜਪਾ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਕਾਲੀ ਦੀ ਮੌਤ ਹੋ ਗਈ ਹੈ। ਉਹ ਡੀ.
ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਜਪਾ ਦੇ ਮੀਤ ਪ੍ਰਧਾਨ ਵਿਨੋਦ ਕੁਮਾਰ ਕਾਲੀ ਦੀ ਮੌਤ ਹੋ ਗਈ ਹੈ। ਉਹ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਸਨ। ਦੱਸਣਯੋਗ ਹੈ ਕਿ 23 ਸਤੰਬਰ ਨੂੰ ਪਾਰਟੀ ਦੀ ‘ਨਸ਼ਾ ਛੱਡੋ ਸੰਕਲਪ ਯਾਤਰਾ’ ਤਹਿਤ ਝੁਨੀਰ ਵਿਖੇ ਹੋਏ ਸਮਾਗਮ ਉਪਰੰਤ ਕਾਲੀ ਆਪਣੇ ਸਾਥੀਆਂ ਨਾਲ ਮਾਨਸਾ ਵਾਪਸ ਆ ਰਹੇ ਸਨ । ਉਨ੍ਹਾਂ ਦੀ ਕਾਰ ਟਰੱਕ ’ਚ ਵੱਜਣ ਕਰ ਕੇ ਹਾਦਸਾਗ੍ਰਸਤ ਹੋ ਗਈ ਸੀ । ਮੌਕੇ ’ਤੇ ਨੌਜਵਾਨ ਅਰਸ਼ਦੀਪ ਸਿੰਘ ਰਮਦਿੱਤੇਵਾਲਾ ਦਮ ਤੋੜ ਗਏ ਸਨ, ਜਦਕਿ ਬਾਕੀ 5 ਜਣੇ ਗੰਭੀਰ ਜ਼ਖਮੀ ਹੋ ਗਏ ਸਨ। 4 ਜਣਿਆਂ ਨੂੰ ਮਾਨਸਾ ਹਸਪਤਾਲ ’ਚੋਂ ਏਮਜ਼ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਸੀ ਜਦਕਿ ਵਿਨੋਦ ਕੁਮਾਰ ਕਾਲੀ ਨੂੰ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਭੇਜਿਆ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਮਾਰਕਿਟ ਕਮੇਟੀ ਮਾਨਸਾ ਦੇ ਉਪ ਚੇਅਰਮੈਨ ਵੀ ਰਹਿ ਚੁੱਕੇ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ ਤੇ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਵਿਨੋਦ ਦਾ 28 ਸਤੰਬਰ ਨੂੰ ਰਾਮਬਾਗ ਮਾਨਸਾ ਵਿਖੇ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। 27ਮਾਨਸਾ05 ਵਿਨੋਦ ਕੁਮਾਰ ਕਾਲੀ ਦੀ ਫਾਈਲ ਤਸਵੀਰ