ਐਸ.ਐਸ. ਜੈਨ ਸਭਾ ਬੋਹਾ ਨੇ ਜੈਨ ਪਰਿਵਾਰ ਮਿਲਣੀ ਪ੍ਰੋਗਰਾਮ ਕਰਵਾਇਆ
ਬੋਹਾ, 27 ਸਤੰਬਰ (ਰਮੇਸ਼ ਤਾਂਗੜੀ)- ਜੈਨ ਸਭਾ ਬੋਹਾ ਵਲੋਂ ਸਥਾਨਕ ਐਨ. ਆਰ.
ਬੋਹਾ, 27 ਸਤੰਬਰ (ਰਮੇਸ਼ ਤਾਂਗੜੀ)- ਜੈਨ ਸਭਾ ਬੋਹਾ ਵਲੋਂ ਸਥਾਨਕ ਐਨ.ਆਰ.ਐਮ. ਹਾਲੀ ਹਰਟ ਸਕੂਲ ਵਿਖੇ ਜੈਨ ਪਰਿਵਾਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ। ਜੈਨ ਗੁਰੂਆਂ ਲੀਲਾਵਤੀ, ਸ਼ਾਲਿਨੀ ਮਹਾਰਜ, ਸਨਿਤੀ ਅਤੇ ਸ੍ਰੀ ਸ਼ੀਤਲ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ’ਚ ਪੰਜਾਬ ਤੇ ਹਰਿਆਣਾ ਦੇ 50 ਤੋਂ ਸ਼ਹਿਰਾਂ ਦੇ ਪਰਿਵਾਰਾਂ ਨੇ ਹਜ਼ਾਰਾਂ ਦੀ ਗਿਣਤੀ ’ਚ ਭਾਗ ਲਿਆ। ਪ੍ਰਧਾਨ ਸੁਰੇਸ਼ ਕੁਮਾਰ ਬੋਹਾ ਨੇ ਦੱਸਿਆ ਕਿ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਤੇ ਐਨ.ਆਰ.ਐਮ. ਸਕੂਲ ਦੇ ਵਿਦਿਆਰਥੀਆਂ ਨੇ ਗੀਤ, ਕਵਿਤਾਵਾਂ ਅਤੇ ਨਾਟਕਾਂ ਨਾਲ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਉਪਰੰਤ ਮੰਚ ਵਲੋਂ ਜੈਨ ਸਭਾ ਦੇ ਸੰਸਥਾਪਕ ਡਾ. ਸੋਨ ਲਾਲ ਜੈਨ ਅਤੇ ਉਨ੍ਹਾਂ ਦੀ ਪਤਨੀ ਸਮੇਤ ਲੀਲਾਵਤੀ ਪਰਿਵਾਰ, ਸਮਿਰਤੀ ਪਰਿਵਾਰ, ਸ਼ੀਤਲ ਪਰਿਵਾਰ, ਇੰਦੂ ਪਰਿਵਾਰ ਦੀ ਮਾਤਾ ਤੇ ਸ਼ਾਲਿਨੀ ਦੀ ਮਾਤਾ ਦਾ ਸਨਮਾਨ ਕੀਤਾ ਗਿਆ । ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਮਿਲ ਕੇ ਪਰਿਵਾਰਕ ਭੋਜ ਕੀਤਾ ਅਤੇ ਜੈਨ ਗੁਰੂਆਂ ਵਲੋਂ ਦਰਸਾਏ ਮਾਰਗਾਂ ’ਤੇ ਚੱਲਣ ਦਾ ਸੰਕਲਪ ਲਿਆ। ਇਸ ਮੌਕੇ ਨਰੇਸ਼ ਜੈਨ ਰੋਹਤਕ, ਦੀਪਕ ਦਿੱਲੀ, ਜਟਕੀ ਮੂਣਕ, ਡਾ. ਸੁਨੀਲ ਕੁਮਾਰ ਪੋਪ, ਸੰਜੇ ਪ੍ਰਧਾਨ ਖਨੌਰੀ, ਹੰਸ ਰਾਜ ਲਹਿਰਾ, ਭੋਲਾ ਸਿੰਘ ਹਸਨਪੁਰ, ਨਿਖੀਲ ਗੋਇਲ, ਸਤੀਸ਼ ਕੁਮਾਰ, ਗਿਆਨ ਚੰਦ, ਤਰਸੇਮ ਰਾਜ, ਚਿਰੰਜੀ ਲਾਲ, ਅਸ਼ੋਕ ਕੁਮਾਰ, ਜਨਕ ਰਾਜ, ਬਿਪਨ ਕੁਮਾਰ, ਰਕੇਸ਼ ਗੋਇਲ ਆਦਿ ਹਾਜ਼ਰ ਸਨ।