27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਜਪਾ ਵਲੋਂ ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ

ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਰਤੀ ਜਨਤਾ ਪਾਰਟੀ ਵਲੋਂ ਅਰਸ਼ਦੀਪ ਸਿੰਘ ਰਮਦਿੱਤੇਵਾਲਾ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦੇ ਨਾਲ ਹੀ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਸੰਬੰਧੀ ਪੱਤਰ ਵੀ ਸੌਂਪਿਆ ਗਿਆ। ਦੱਸ ਦਈਏ ਕਿ ਪਾਰਟੀ ਵਲੋਂ 23 ਸਤੰਬਰ ਨੂੰ ਝੁਨੀਰ ਵਿਖੇ ਕੱਢੀ ‘ਨਸ਼ਾ ਮੁਕਤ ਸੰਕਲਪ ਯਾਤਰਾ’ ਦੀ ਸਮਾਪਤੀ ਤੋਂ ਬਾਅਦ ਮਾਨਸਾ ਆਉਣ ਸਮੇਂ ਭਾਜਪਾ ਵਰਕਰਾਂ ਨਾਲ ਸੜਕ ਹਾਦਸਾ ਵਾਪਰ ਗਿਆ ਸੀ।

Ad Position 21
No active advertisement
ਅਜੀਤ ਡੈਸਕ 28-09-2026
ਮਾਨਸਾ, 27 ਸਤੰਬਰ (ਰਾਵਿੰਦਰ ਸਿੰਘ ਰਵੀ)- ਭਾਰਤੀ ਜਨਤਾ ਪਾਰਟੀ ਵਲੋਂ ਅਰਸ਼ਦੀਪ ਸਿੰਘ ਰਮਦਿੱਤੇਵਾਲਾ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦੇ ਨਾਲ ਹੀ ਉਸ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਸੰਬੰਧੀ ਪੱਤਰ ਵੀ ਸੌਂਪਿਆ ਗਿਆ। ਦੱਸ ਦਈਏ ਕਿ ਪਾਰਟੀ ਵਲੋਂ 23 ਸਤੰਬਰ ਨੂੰ ਝੁਨੀਰ ਵਿਖੇ ਕੱਢੀ ‘ਨਸ਼ਾ ਮੁਕਤ ਸੰਕਲਪ ਯਾਤਰਾ’ ਦੀ ਸਮਾਪਤੀ ਤੋਂ ਬਾਅਦ ਮਾਨਸਾ ਆਉਣ ਸਮੇਂ ਭਾਜਪਾ ਵਰਕਰਾਂ ਨਾਲ ਸੜਕ ਹਾਦਸਾ ਵਾਪਰ ਗਿਆ ਸੀ। ਇਸ ਹਾਦਸੇ ’ਚ ਨੌਜਵਾਨ ਅਰਸ਼ਦੀਪ ਸਿੰਘ ਰਮਦਿੱਤੇਵਾਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਹਾਦਸੇ ’ਚ ਜ਼ਖਮੀ ਉਸ ਦੇ ਚਾਚੇ ਦੇ ਪੁੱਤਰ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਭਾਜਪਾ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਪ੍ਰਗਟਾਈ। ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗਰਗ, ਕੋ-ਮੀਡੀਆ ਇੰਚਾਰਜ ਪਰਮਪਾਲ ਕੌਰ ਮਲੂਕਾ, ਜ਼ਿਲ੍ਹਾ ਇੰਚਾਰਜ ਕੇ.ਕੇ. ਮਲਹੋਤਰਾ, ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਮੰਗਤ ਰਾਏ ਬਾਂਸਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੋਹਾ ਨਹਿਰ ਦੇ ਮਾਈਨਰ ਨੰਬਰ 7 ਨਾਲ ਹੋਈ ਛੇੜਛਾੜ ਕਾਰਨ ਕਿਸਾਨਾਂ ’ਚ ਤਣਾਅ ਵਧਿਆ ਖੇਤਰ ਦੇ 15 ਪਿੰਡਾਂ ’ ਚ ਨਹਿਰੀ ਪਾਣੀ... ਅਗਲੀ ਖ਼ਬਰ ਐਸ.ਐਸ. ਜੈਨ ਸਭਾ ਬੋਹਾ ਨੇ ਜੈਨ ਪਰਿਵਾਰ ਮਿਲਣੀ ਪ੍ਰੋਗਰਾਮ ਕਰਵਾਇਆ
Ad Position 24