27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੋਹਾ ਨਹਿਰ ਦੇ ਮਾਈਨਰ ਨੰਬਰ 7 ਨਾਲ ਹੋਈ ਛੇੜਛਾੜ ਕਾਰਨ ਕਿਸਾਨਾਂ ’ਚ ਤਣਾਅ ਵਧਿਆ ਖੇਤਰ ਦੇ 15 ਪਿੰਡਾਂ ’ ਚ ਨਹਿਰੀ ਪਾਣੀ ਦਾ ਹੋ ਰਿਹੈ ਨੁਕਸਾਨ

ਬੋਹਾ, 27 ਸਤੰਬਰ (ਰਮੇਸ਼ ਤਾਂਗੜੀ)- ਸਥਾਨਕ ਨਹਿਰ ਦਾ 2 ਸਾਲ ਪਹਿਲਾਂ ਕੰਕਰੀਟ ਨਾਲ ਨਿਰਮਾਣ ਹੋਣ ਤੋਂ ਬਾਅਦ ਟੇਲ ’ਤੇ ਪੈਂਦੇ ਪਿੰਡਾਂ ’ਚ ਨਹਿਰੀ ਪਾਣੀ ਦਾ ਨੁਕਸਾਨ ਹੋਣ ’ਤੇ 15 ਪਿੰਡਾਂ ਦੀ ਘਾਟ ਕਰ ਕੇ ਕਿਸਾਨਾਂ ’ਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਬੋਹਾ ਨਹਿਰ ਸੰਘਰਸ਼ ਕਮੇਟੀ ਦੇ ਆਗੂ ਜਗਰੂਪ ਸਿੰਘ ਸਰਪੰਚ ਦਲੇਲਵਾਲਾ, ਸੁਖਦੇਵ ਸਿੰਘ ਨੰਦਗੜ੍ਹ ਆਦਿ ਨੇ ਦੱਸਿਆ ਕਿ ਨਹਿਰ ’ਤੇ ਪੈਂਦੇ ਮਾਈਨਰ ਨੰਬਰ 7 ਨਾਲ ਕੁਝ ਲੋਕਾਂ ਵਲੋਂ ਛੇੜਛਾੜ ਕੀਤੀ ਗਈ ਹੈ, ਜਿਸ ਨਾਲ 8 ਨੰਬਰ ਮਾਈਨਰ ’ਤੇ ਪੈਂਦੇ 15 ਦੇ ਕਰੀਬ ਪਿੰਡਾਂ ’ਚ ਖੇਤੀ ਰਕਬੇ ਨੂੰ ਪਾਣੀ ਮਿਲਣਾ ਘਟ ਗਿਆ।

Ad Position 21
No active advertisement
ਬੋਹਾ ਦੇ ਮਾਈਨਰ ਨੰਬਰ 7 ਨਾਲ ਹੋਈ ਛੇੜਛਾੜ ਦਾ ਦ੍ਰਿਸ਼। ਤਸਵੀਰ : ਰਮੇਸ਼ ਤਾਂਗੜੀ 28-09-2026
ਬੋਹਾ, 27 ਸਤੰਬਰ (ਰਮੇਸ਼ ਤਾਂਗੜੀ)- ਸਥਾਨਕ ਨਹਿਰ ਦਾ 2 ਸਾਲ ਪਹਿਲਾਂ ਕੰਕਰੀਟ ਨਾਲ ਨਿਰਮਾਣ ਹੋਣ ਤੋਂ ਬਾਅਦ ਟੇਲ ’ਤੇ ਪੈਂਦੇ ਪਿੰਡਾਂ ’ਚ ਨਹਿਰੀ ਪਾਣੀ ਦਾ ਨੁਕਸਾਨ ਹੋਣ ’ਤੇ 15 ਪਿੰਡਾਂ ਦੀ ਘਾਟ ਕਰ ਕੇ ਕਿਸਾਨਾਂ ’ਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਬੋਹਾ ਨਹਿਰ ਸੰਘਰਸ਼ ਕਮੇਟੀ ਦੇ ਆਗੂ ਜਗਰੂਪ ਸਿੰਘ ਸਰਪੰਚ ਦਲੇਲਵਾਲਾ, ਸੁਖਦੇਵ ਸਿੰਘ ਨੰਦਗੜ੍ਹ ਆਦਿ ਨੇ ਦੱਸਿਆ ਕਿ ਨਹਿਰ ’ਤੇ ਪੈਂਦੇ ਮਾਈਨਰ ਨੰਬਰ 7 ਨਾਲ ਕੁਝ ਲੋਕਾਂ ਵਲੋਂ ਛੇੜਛਾੜ ਕੀਤੀ ਗਈ ਹੈ, ਜਿਸ ਨਾਲ 8 ਨੰਬਰ ਮਾਈਨਰ ’ਤੇ ਪੈਂਦੇ 15 ਦੇ ਕਰੀਬ ਪਿੰਡਾਂ ’ਚ ਖੇਤੀ ਰਕਬੇ ਨੂੰ ਪਾਣੀ ਮਿਲਣਾ ਘਟ ਗਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਮੀਂਹ ਨਾ ਪੈਣ ਕਰ ਕੇ ਅਤੇ ਪਾਣੀ ਦੀ ਘਾਟ ਸਾਰੇ ਕਿਸਾਨਾਂ ਦੇ ਧਿਆਨ ’ਚ ਆ ਰਹੀ ਹੈ। ਮਾਈਨਰ ਨਾਲ ਹੋਈ ਛੇੜਛਾੜ ਦਾ ਮਾਮਲਾ ਜਦੋਂ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਹ ਕਈ ਪਿੰਡਾਂ ਦੇ ਲੋਕਾਂ ਨਾਲ ਮਾਈਨਰ ਕੋਲ ਪਹੁੰਚੇ ਜਿੱਥੇ ਮੋਘੇ ਦਾ ਹੈੱਡ ਟੁੱਟਿਆ ਪਾਇਆ ਗਿਆ। ਉਨ੍ਹਾਂ ਕਿਹਾ ਕਿ ਭਾਵੇਂ ਨਹਿਰ ’ਚ ਪਿੱਛੋਂ ਪਾਣੀ ਪੂਰਾ ਆ ਰਿਹਾ ਹੈ ਪਰ ਮੋਘੇ ’ਚ ਪਾਣੀ ਵਧਾਉਣ ਕਾਰਨ ਅਗਲੇ 8 ਨੰਬਰ ਮਾਈਨਰ ਤੱਕ ਪਾਣੀ ’ਤੇ ਕੱਟ ਲੱਗ ਗਿਆ ਹੈ। ਇਸ ’ਤੇ ਦਰਜਨ ਦੇ ਕਰੀਬ ਲੋਕਾਂ ਨੇ ਇਕੱਠੇ ਹੋ ਕੇ ਸਾਰੇ ਮਾਮਲੇ ਦੀ ਛਾਣਬੀਣ ਕੀਤੀ, ਜਿਸ ’ਤੇ ਪਾਣੀ ਘੱਟ ਪਾਏ ਜਾਣ ’ਤੇ ਸਿੰਚਾਈ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਫ਼ੌਰੀ ਐਕਸ਼ਨ ਲੈਂਦਿਆਂ ਮਾਈਨਰ ਤੁਰੰਤ ਸੀਲ ਕਰਨ ਦੇ ਹੁਕਮ ਦਿੱਤੇ ਪਰ ਇੱਕ ਵਾਰ ਤਾਂ ਕਾਰਵਾਈ ਹੋਈ ਅਤੇ ਚੋਰਾਂ ਨੂੰ ਫੜਨ ਦੀ ਕਾਰਵਾਈ ਆਰੰਭੀ ਗਈ। ਇਹ ਕੁਝ ਸਿਰਫ਼ ਇੱਕ ਰਾਤ ਹੀ ਚੱਲਿਆ ਅਤੇ ਰਾਤ ਨੂੰ ਫਿਰ ਮੋਘਾ ਭੰਨ ਦਿੱਤਾ ਗਿਆ। ਇਸ ’ਤੇ ਐਸ.ਡੀ.ਓ. ਨੇ ਸਕੱਤਰ ਤੋਂ ਸਕਿਓਰਟੀ ਮੰਗੀ ਪਰ ਸਹੀ ਢੰਗ ਨਾਲ ਮਾਮਲਾ ਹੱਲ ਨਾ ਹੋ ਸਕਿਆ। ਉਨ੍ਹਾਂ ਦੋਸ਼ ਲਗਾਇਆ ਕਿ ਤੀਜੀ ਵਾਰ ਮੋਘੇ ਨਾਲ ਛੇੜਛਾੜ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਮਲਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗਊਸ਼ਾਲਾ ਭਵਨ ਵਿਖੇ ਸ੍ਰੀ ਮਦ ਭਾਗਵਤ ਕਥਾ ਜਾਰੀ ਅਗਲੀ ਖ਼ਬਰ ਭਾਜਪਾ ਵਲੋਂ ਅਰਸ਼ਦੀਪ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ
Ad Position 24