ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲੋੜਵੰਦ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਵੰਡੇ
ਬਰੇਟਾ, 1 ਅਕਤੂਬਰ (ਪਾਲ ਸਿੰਘ ਮੰਡੇਰ)- ਭਾਰਤ ਸਰਕਾਰ ਦੇ ਅਦਾਰੇ ਅਲੀਮਕੋ (ਭਾਰਤੀ ਕ੍ਰਿਤਮ ਅੰਗ ਨਿਰਮਾਣ ਕਾਰਪੋਰੇਸ਼ਨ ਲਿਮਟਿਡ) ਦੇ ਅਧਿਕਾਰਤ ਸੈਂਟਰ ਆਸਰਾ ਮਾਨਸਾ (ਮੰਨੂ ਆਸਰਾ ਬਰੇਟਾ) ਵਲੋਂ ਇੱਥੇ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਐੱਸ.
ਬਰੇਟਾ, 1 ਅਕਤੂਬਰ (ਪਾਲ ਸਿੰਘ ਮੰਡੇਰ)- ਭਾਰਤ ਸਰਕਾਰ ਦੇ ਅਦਾਰੇ ਅਲੀਮਕੋ (ਭਾਰਤੀ ਕ੍ਰਿਤਮ ਅੰਗ ਨਿਰਮਾਣ ਕਾਰਪੋਰੇਸ਼ਨ ਲਿਮਟਿਡ) ਦੇ ਅਧਿਕਾਰਤ ਸੈਂਟਰ ਆਸਰਾ ਮਾਨਸਾ (ਮੰਨੂ ਆਸਰਾ ਬਰੇਟਾ) ਵਲੋਂ ਇੱਥੇ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਗਿਆ। ਐੱਸ.ਐੱਚ.ਓ. ਬਰੇਟਾ ਬਲਕੌਰ ਸਿੰਘ, ਕੌਂਸਲਰ ਵਿਕਾਸ ਮਿੱਤਲ, ਨਗਰ ਕੌਂਸਲ ਦੇ ਇੰਸਪੈਕਟਰ ਅਭਿਸ਼ੇਕ ਗਰਗ ਅਤੇ ਸਮਾਜ ਸੇਵੀ ਵਿਕੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਲੋੜਵੰਦ ਬਜ਼ੁਰਗਾਂ ਨੂੰ ਵੀਲ੍ਹ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਵਾਕਰ, ਗੋਡਿਆਂ ਦੇ ਕੈਪ, ਕਮਰ ਬੈਲਟਾਂ, ਖੂੰਡੀਆਂ ਆਦਿ ਸਹਾਇਕ ਉਪਕਰਨ ਵੰਡੇ ਗਏ। ਬੁਲਾਰਿਆਂ ਨੇ ਕਿਹਾ ਕਿ ਬਜ਼ੁਰਗ ਸਮਾਜ ਦਾ ਅਨਮੋਲ ਧਰੋਹਰ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਜ਼ਰੂਰਤਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਸੰਸਥਾ ਦੇ ਆਗੂ ਮਨਿੰਦਰ ਸਿੰਗਲਾ ਨੇ ਸਮੂਹ ਪੰਚਾਇਤਾਂ ਤੇ ਕਲੱਬਾਂ ਨੂੰ ਆਪਣੇ ਪਿੰਡਾਂ ’ਚ ਸਰਕਾਰਾਂ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਗੁਰਸੇਵਕ ਸਿੰਘ ਬੁਢਲਾਡਾ, ਨਰਿੰਦਰ ਬਾਂਸਲ, ਗੁਰਪ੍ਰੀਤ ਸਿੰਘ ਲਹਿਰਾ, ਗੌਰਵ ਸਿੰਗਲਾ, ਪਵਨ ਕੁਮਾਰ, ਬਲਵਿੰਦਰ ਸਿੰਘ ਵਿੱਕੀ ਆਦਿ ਹਾਜ਼ਰ ਸਨ।