ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਮਹਾਂਪੁਰਾਣ ਕਥਾ ਸਮਾਪਤ
ਮਾਨਸਾ, 6 ਅਕਤੂਬਰ (ਸੱਭਿ. ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਮਹਾਂਪੁਰਾਣ ਕਥਾ ਦੇ ਅਖੀਰਲੇ ਦਿਨ ਸਾਧਵੀ ਨਿਸ਼ਕੰਪ ਚੇਤਨਾ ਗਿਰੀ ਮਹਾਰਾਜ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਸਾਰਿਆਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਕਿਉਂਕਿ ਚੰਗੇ ਕਰਮਾਂ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ ਹੈ।
ਮਾਨਸਾ, 6 ਅਕਤੂਬਰ (ਸੱਭਿ.ਪ੍ਰਤੀ)- ਸਥਾਨਕ ਜੈ ਮਾਂ ਮੰਦਰ ਵਿਖੇ ਚੱਲ ਰਹੀ ਸ੍ਰੀ ਦੇਵੀ ਮਹਾਂਪੁਰਾਣ ਕਥਾ ਦੇ ਅਖੀਰਲੇ ਦਿਨ ਸਾਧਵੀ ਨਿਸ਼ਕੰਪ ਚੇਤਨਾ ਗਿਰੀ ਮਹਾਰਾਜ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਸਾਰਿਆਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਕਿਉਂਕਿ ਚੰਗੇ ਕਰਮਾਂ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸੱਚ, ਧਰਮ, ਦਿਆਲਤਾ, ਅਧਿਆਤਮਿਕਤਾ ਤੇ ਚੰਗੇ ਕਰਮ ਤੋਂ ਬਿਨਾਂ ਸਮਾਜ ’ਚ ਜ਼ੁਲਮੀ, ਅੱਤਿਆਚਾਰੀ, ਅਹੰਕਾਰੀ ਤੇ ਈਰਖਾਲੂ ਮਨ ਦੀ ਕੋਈ ਥਾਂ ਨਹੀਂ ਹੁੰਦੀ। ਉਨ੍ਹਾਂ ਮਾਤਾ ਦੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਕਥਾ ਦੇ ਅਖੀਰਲੇ ਦਿਨ ਭੰਡਾਰਾ ਵੀ ਲਗਾਇਆ ਗਿਆ। ਇਸ ਮੌਕੇ ਬਿੰਦਰਪਾਲ ਗਰਗ, ਨਿਸ਼ਾ ਹੰਸ, ਰਾਜ ਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਗਗਨ ਸਿੰਗਲਾ, ਤਰਸੇਮ ਜੋਗਾ ਆਦਿ ਹਾਜ਼ਰ ਸਨ।