‘ਮਜਲਿਸ ਅਹਰਾਰ ਇਸਲਾਮ ਹਿੰਦ’ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦਾ ਗਠਨ
ਬਠਿੰਡਾ, 21 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਲ 1929 ਤੋਂ ਦੇਸ਼ ਵਿਚ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਮੁਸਲਿਮ ਭਾਈਚਾਰੇ ਦੀ ਸੰਸਥਾ ‘ਮਜਲਿਸ ਅਹਰਾਰ ਇਸਲਾਮ ਹਿੰਦ’ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦਾ ਗਠਨ ਪੰਜਾਬ ਦੇ ਸ਼ਾਹੀ ਇਮਾਮ ਅਤੇ ‘ਮਜਲਿਸ ਅਹਰਾਰ ਇਸਲਾਮ ਹਿੰਦ’ ਦੇ ਕੌਮੀ ਪ੍ਰਧਾਨ ਮੁਹੰਮਦ ਮੌਲਾਨਾ ਉਸਮਾਨ ਰਹਿਮਾਨ ਲੁਧਿਆਣਵੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
‘
‘ਮਜਲਿਸ ਅਹਰਾਰ ਇਸਲਾਮ ਹਿੰਦ’ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਮੌਲਾਨਾ ਉਸਮਾਨ ਰਹਿਮਾਨ ਲੁਧਿਆਣਵੀ। ਤਸਵੀਰ : ਲਵਲੀ
22-10-2026
ਬਠਿੰਡਾ, 21 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਲ 1929 ਤੋਂ ਦੇਸ਼ ਵਿਚ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੇ ਨਾਲ-ਨਾਲ ਆਜ਼ਾਦੀ ਸੰਗਰਾਮ ਵਿਚ ਅਹਿਮ ਯੋਗਦਾਨ ਪਾਉਣ ਵਾਲੀ ਮੁਸਲਿਮ ਭਾਈਚਾਰੇ ਦੀ ਸੰਸਥਾ ‘ਮਜਲਿਸ ਅਹਰਾਰ ਇਸਲਾਮ ਹਿੰਦ’ ਦੀ ਬਠਿੰਡਾ ਜ਼ਿਲ੍ਹਾ ਕਮੇਟੀ ਦਾ ਗਠਨ ਪੰਜਾਬ ਦੇ ਸ਼ਾਹੀ ਇਮਾਮ ਅਤੇ ‘ਮਜਲਿਸ ਅਹਰਾਰ ਇਸਲਾਮ ਹਿੰਦ’ ਦੇ ਕੌਮੀ ਪ੍ਰਧਾਨ ਮੁਹੰਮਦ ਮੌਲਾਨਾ ਉਸਮਾਨ ਰਹਿਮਾਨ ਲੁਧਿਆਣਵੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਮੇਟੀ ਦੇ ਗਠਨ ਦੌਰਾਨ ਮੁਹੰਮਦ ਸ਼ਮਸ਼ਾਦ ਨੂੰ ਚੇਅਰਮੈਨ, ਡਾ. ਵਜ਼ੀਰ ਖ਼ਾਨ ਅਤੇ ਮੁਹੰਮਦ ਗੁਰਦਾਸ ਨੂੰ ਉਪ ਚੇਅਰਮੈਨ ਬਣਾਇਆ ਗਿਆ, ਜਦਕਿ ਸਲੀਮ ਖ਼ਾਨ ਮੌੜ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਹੰਮਦ ਅਸ਼ਰਫ ਅਲੀ ਖ਼ਾਨ ਚੌਂਡ ਅਤੇ ਸ਼ਕੀਲ ਖ਼ਾਨ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਰਾਸ਼ਿਦ ਖ਼ਾਨ, ਸੰਜੇ ਖ਼ਾਨ ਅਤੇ ਆਫ਼ਤਾਬ ਅਹਿਮਦ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਮੁਹੰਮਦ ਸ਼ਾਹਨਵਾਜ਼ ਨੂੰ ਸਕੱਤਰ, ਰਜਵਾਨ ਮਲਿਕ ਅਤੇ ਵਜ਼ੀਰ ਖ਼ਾਨ ਨੂੰ ਉਪ ਸਕੱਤਰ, ਅਫ਼ਸਰ ਖ਼ਾਨ ਨੂੰ ਖ਼ਜ਼ਾਨਚੀ, ਮੁਹੰਮਦ ਜੁਲਫ਼ਕਾਰ ਨੂੰ ਸਹਾਇਕ ਖ਼ਜ਼ਾਨਚੀ ਅਤੇ ਮੁਹੰਮਦ ਆਸਿਫ਼ ਉਰਫ਼ ਪੰਮਾ ਖ਼ਾਨ ਨੂੰ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰਾਂ ਦੀ ਵੀ ਚੋਣ ਕੀਤੀ ਗਈ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨ ਲੁਧਿਆਣਵੀ ਵਲੋਂ ਨਵ-ਨਿ ਯੁਕਤ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਨੇ ਸਭਨਾਂ ਨੂੰ ਨਿਯੁਕਤੀਆਂ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਕਮੇਟੀ ਦੇ ਗਠਨ ਨਾਲ ਸੰਸਥਾ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਹੋਰ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਜਾਵੇਗਾ।