22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਵਿਖੇ ਸਾਲਾਨਾ ਜਾਗਰਣ ਤੇ ਮੇਲਾ ਕਰਵਾਇਆ

ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਪੱਤੀ ਕਾਲਾ, ਮਹਿਰਾਜ ਵਿਖੇ ਸਾਲਾਨਾ ਜਾਗਰਣ ਤੇ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਹਾਜ਼ਰੀ ਭਰਕੇ ਅਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਜਾਗਰਣ ਦੌਰਾਨ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦਾ ਸਨਮਾਨ ਕੀਤੇ ਜਾਣ ਦਾ ਦ੍ਰਿਸ਼। ਤਸਵੀਰ: ਸੁਖਪਾਲ ਮਹਿਰਾਜ 22-10-2026
ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਪੱਤੀ ਕਾਲਾ, ਮਹਿਰਾਜ ਵਿਖੇ ਸਾਲਾਨਾ ਜਾਗਰਣ ਤੇ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਤਾ ਰਾਣੀ ਦੇ ਦਰਬਾਰ ਵਿਚ ਹਾਜ਼ਰੀ ਭਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੌਰਾਨ ਪੂਜਨ ਦੀ ਰਸਮ ਗੁਰਪ੍ਰੀਤ ਸਿੰਘ ਗੋਲਡੀ, ਮਾਡਰਨ ਜਵੈਲਰਜ਼ ਮਹਿਰਾਜ ਵਲੋਂ ਨਿਭਾਈ ਗਈ, ਜਦਕਿ ਜੋਤੀ ਪ੍ਰਚੰਡ ਕਰਨ ਦੀ ਰਸਮ ਜਸਕਰਨ ਬਾਂਸਲ ਜੱਸੀ ਬਾਬਾ ਜੀ ਵਲੋਂ ਕੀਤੀ ਗਈ। ਕ੍ਰਿਸ਼ਨਾ ਜਾਗਰਣ ਮੰਡਲ ਰਾਮਪੁਰਾ ਫੂਲ ਦੇ ਕਲਾਕਾਰਾਂ ਨੇ ਮਾਤਾ ਦੀਆਂ ਮਨਮੋਹਕ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਅਤੇ ਝੂਮਣ ਲਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਫਰੀਦਕੋਟ ਦੇ ਇੰਚਾਰਜ ਹਰਿੰਦਰ ਮਹਿਰਾਜ, ਪ੍ਰਧਾਨ ਯੋਧਾ ਮਹਿਰਾਜ ਨੇ ਸ਼ਿਰਕਤ ਕੀਤੀ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਸਮਾਗਮ ਵਿਚ ਪਹੁੰਚੇ ਮਹਿਮਾਨਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਪਵਨ ਕੁਮਾਰ ਬਗਰਾੜੀ, ਭੂਸ਼ਣ ਕੁਮਾਰ ਬਠਿੰਡਾ, ਬੈਂਕ ਮੈਨੇਜਰ ਆਕੁਸ ਬਾਂਸਲ, ਰਾਮਪਾਲ ਬਠਿੰਡਾ, ਰਾਜਪਾਲ ਰਾਮਪੁਰਾ, ਪਾਲਾ ਚੰਦ ਕੋਰ ਮੱਲ ਕਰਿਆਨੇ ਵਾਲੇ, ਟੈਨੀ ਜੋੜਾ, ਪੰਨਾ ਲਾਲ ਰਾਮਪੁਰਾ, ਸੁਰਿੰਦਰ ਕੁਮਾਰ ਪੱਤਰੇ ਵਾਲੇ, ਬਿੱਟੂ ਸੇਠ ਰਾਮਪੁਰਾ, ਭੀਮ ਸੈਨ ਰਾਮਪੁਰਾ, ਸੱਚ ਸੇਲਜ਼ ਰਾਮਪੁਰਾ, ਦੀਪੂ ਸੇਠ ਟੈਂਟ ਵਾਲੇ, ਪਰਮੋਦ ਕੁਮਾਰ ਮਾਟਾ, ਮਿੰਕੂ ਮਾਮਾ, ਜੈ ਸ਼ਕਤੀ ਭੰਡਾਰਾ ਸੁਸਾਇਟੀ, ਵੈਸ਼ਨੂੰ ਭਜਨ ਮੰਡਲੀ, ਨਵ ਭਾਰਤ ਕਲਾ ਮੰਚ, ਕਾਂਗਰਸੀ ਆਗੂ ਟੀਨਾ ਰਾਮਪੁਰਾ ਅਤੇ ਅਨਾਥ ਗਊ ਆਸ਼ਰਮ ਰਾਮਪੁਰਾ ਸਮੇਤ ਹੋਰ ਸਹਿਯੋਗੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਮਾਰਕੀਟ ਕਮੇਟੀ ਦੇ ਪ੍ਰਬੰਧਕਾਂ ਵਲੋਂ ਵੱਖ-ਵੱਖ ਦਾਣਾ ਮੰਡੀਆਂ ਦਾ ਕੀਤਾ ਦੌਰਾ- ਭੋਖੜਾ ਅਗਲੀ ਖ਼ਬਰ ਸ਼ਰਧਾ ਅਤੇ ਭਗਤੀ ਨਾਲ ਕੰਨਿਆ ਪੂਜਨ ਸੰਪੰਨ
Ad Position 24