23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਾਲਵਾ ਕਾਲਜ ਵਿਖੇ ਸਵੀਪ ਅਧੀਨ ਸੈਮੀਨਾਰ ਕਰਵਾਇਆ

ਸਰਦੂਲਗੜ੍ਹ, 23 ਅਕਤੂਬਰ (ਜੀ. ਐਮ.

Ad Position 21
No active advertisement
ਮਾਲਵਾ ਕਾਲਜਿਜ਼ ਸਰਦੂਲੇਵਾਲਾ ਵਿਖੇ ਸਵੀਪ ਅਧੀਨ ਕਰਵਾਏ ਸੈਮੀਨਾਰ ਦੀ ਤਸਵੀਰ। ਤਸਵੀਰ : ਜੀ.ਐਮ.ਅਰੋੜਾ 24-10-2026
ਸਰਦੂਲਗੜ੍ਹ, 23 ਅਕਤੂਬਰ (ਜੀ.ਐਮ.ਅਰੋੜਾ)- ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦਦੂਲੇਵਾਲਾ ਵਿਖੇ ਸਵੀਪ (ਸਿਸਟੇਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਪੇਸ਼ਨ) ਅਧੀਨ ਸੈਮੀਨਾਰ ਕਰਵਾਇਆ ਗਿਆ। ਰਿਸੋਰਸ ਪਰਸਨ ਅੰਗਰੇਜ਼ ਸਿੰਘ ਵਿਦਿਆਰਥੀਆਂ ਦੇ ਰੂ-ਬਰੂ ਹੋਏ ਤੇ ਉਨ੍ਹਾਂ ਵੋਟ ਦੇ ਮਹੱਤਵ ਬਾਰੇ ਅਤੇ ਨਵੀਂ ਵੋਟ ਬਣਾਉਣ ਵਾਸਤੇ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਅਧੀਨ ਹਰ ਪੋਲਿੰਗ ਬੂਥ ਦੇ ਬੂਥ ਲੈਵਲ ਅਫ਼ਸਰ ਵਲੋਂ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਜਿਹੜੇ ਵਿਅਕਤੀ ਦੀ ਉਮਰ 1 ਜਨਵਰੀ 2027 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਜਾਵੇਗੀ, ਉਸ ਦੀ ਵੋਟ ਹੁਣ ਬਣਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਦਾ ਮਹੱਤਵ ਕੇਵਲ ਵੋਟ ਪਾਉਣਾ ਹੀ ਨਹੀਂ ਸਗੋਂ ਇਹ ਵਿਅਕਤੀ ਲਈ ਇਕ ਪਛਾਣ ਦਾ ਸਾਧਨ ਵੀ ਬਣਦਾ ਹੈ ਤੇ ਕਈ ਦਫ਼ਤਰੀ ਕੰਮਾਂ ’ਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਨੇ ਮੰਗਾਂ ਸੰਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਫੂਸ ਮੰਡੀ ਦੇ ਪਰਮਜੀਤ ਸਿੰਘ ਨੇ ਸੁਪਰ ਸੀਡਰ ਨਾਲ ਪਰਾਲੀ ਖੇਤ ਵਿੱਚ ਮਿਲਾ ਕੇ ਕੀਤੀ ਕਣਕ ਦੀ ਬਿਜਾਈ
Ad Position 24