24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਦਾਣਾ ਮੰਡੀਆਂ ਵਿਚੋਂ ਮੰਡੀ ਬੋਰਡ ਨੁਮਾਇੰਦਿਆਂ ਦੇ ਨਾਂਅ ’ਤੇ ਖੱਜਲ-ਖੁਆਰੀ ਰੋਕਣ ਦੀ ਮੰਗ

ਨਥਾਣਾ, 24 ਅਕਤੂਬਰ (ਗੁਰਦਰਸ਼ਨ ਲੁੱਧੜ)- ਮਾਰਕੀਟ ਕਮੇਟੀ ਨਥਾਣਾ ਨਾਲ ਸਬੰਧਿਤ ਕੁਝ ਮੰਡੀਆਂ ਦੇ ਆੜ੍ਹਤੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ ਵਿਚ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਨੁਮਾਇੰਦਿਆਂ ਦੇ ਨਾਂ ’ਤੇ ਬਲੈਕ ਮੇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਵਿਚਕਾਰ ਪੂਰੇ ਸੁਖਾਵੇਂ ਸੰਬੰਧਾਂ ਤਹਿਤ ਝੋਨੇ ਦੀ ਤੁਲਾਈ ਦਾ ਕੰਮ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਪਿੰਡ ਗੰਗਾ ਦੀ ਦਾਣਾ ਮੰਡੀ ਵਿਚ ਕੁਝ ਆੜ੍ਹਤੀਆਂ ਨੂੰ ਇੱਕ ਵਿਅਕਤੀ ਵਲੋਂ ਲਗਾਤਾਰ ਦੋ ਦਿਨ ਮਾਰਕੀਟ ਕਮੇਟੀ ਦਾ ਮੁਖੀ ਦੱਸ ਕੇ ਬੇਲੋੜਾ ਖੱਜਲਖੁਆਰ ਕੀਤਾ ਗਿਆ ਅਤੇ ਕਥਿਤ ਤੌਰ ’ਤੇ ਮੰਡੀ ਵਿਚੋਂ ਪੈਸੇ ਇਕੱਠੇ ਕਰਕੇ ਦੇਣ ਦੀ ਮੰਗ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 25-10-2026
ਨਥਾਣਾ, 24 ਅਕਤੂਬਰ (ਗੁਰਦਰਸ਼ਨ ਲੁੱਧੜ)- ਮਾਰਕੀਟ ਕਮੇਟੀ ਨਥਾਣਾ ਨਾਲ ਸਬੰਧਿਤ ਕੁਝ ਮੰਡੀਆਂ ਦੇ ਆੜ੍ਹਤੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਦਾਣਾ ਮੰਡੀਆਂ ਵਿਚ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਨੁਮਾਇੰਦਿਆਂ ਦੇ ਨਾਂ ’ਤੇ ਬਲੈਕ ਮੇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆੜ੍ਹਤੀਆਂ ਨੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਵਿਚਕਾਰ ਪੂਰੇ ਸੁਖਾਵੇਂ ਸੰਬੰਧਾਂ ਤਹਿਤ ਝੋਨੇ ਦੀ ਤੁਲਾਈ ਦਾ ਕੰਮ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਪਿੰਡ ਗੰਗਾ ਦੀ ਦਾਣਾ ਮੰਡੀ ਵਿਚ ਕੁਝ ਆੜ੍ਹਤੀਆਂ ਨੂੰ ਇੱਕ ਵਿਅਕਤੀ ਵਲੋਂ ਲਗਾਤਾਰ ਦੋ ਦਿਨ ਮਾਰਕੀਟ ਕਮੇਟੀ ਦਾ ਮੁਖੀ ਦੱਸ ਕੇ ਬੇਲੋੜਾ ਖੱਜਲਖੁਆਰ ਕੀਤਾ ਗਿਆ ਅਤੇ ਕਥਿਤ ਤੌਰ ’ਤੇ ਮੰਡੀ ਵਿਚੋਂ ਪੈਸੇ ਇਕੱਠੇ ਕਰਕੇ ਦੇਣ ਦੀ ਮੰਗ ਕੀਤੀ ਗਈ। ਇਸ ਵਿਅਕਤੀ ਦੀ ਗੱਡੀ ਉੱਪਰ ਚੇਅਰਮੈਨ ਮੰਡੀ ਬੋਰਡ ਲਿਖਿਆ ਹੋਇਆ ਸੀ। ਆੜ੍ਹਤੀਆਂ ਵਲੋਂ ਪੇਸ਼ਕਸ਼ ਕੀਤੀ ਗਈ ਹੈ ਕਿ ਜੇਕਰ ਸਬੰਧਿਤ ਪ੍ਰਸ਼ਾਸਨ ਨੇ ਉਨ੍ਹਾਂ ਦੇ ਝੋਨਾ ਤੋਲਣ ਵਾਲੇ ਕੰਡਿਆਂ ਦੀ ਕੋਈ ਚੈਕਿੰਗ ਕਰਨੀ ਹੈ ਤਾਂ ਬਣਦੇ ਨਿਯਮਾਂ ਮੁਤਾਬਿਕ ਸਬੰਧਿਤ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਵਿਚ ਕੀਤੀ ਜਾਵੇ। ਪਿੰਡ ਗੰਗਾ ਦੀ ਮੰਡੀ ਵਿਚ ਝੋਨਾ ਵੇਚਣ ਵਾਲੇ ਕਿਸਾਨਾਂ ਨੇ ਵੀ ਆੜ੍ਹਤੀਆਂ ਨਾਲ ਅਜਿਹਾ ਵਤੀਰਾ ਕਰਨ ਵਾਲੇ ਵਿਅਕਤੀਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਆੜ੍ਹਤੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਬੇਲੋੜਾ ਪਰੇਸ਼ਾਨ ਕਰਨ ਵਾਲੇ ਵਿਅਕਤੀਆਂ ਦੀ ਕਾਰਗੁਜ਼ਾਰੀ ਉੱਪਰ ਨਜ਼ਰਸਾਨੀ ਕੀਤੀ ਜਾਵੇ। ਇਸ ਸੰਬੰਧੀ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ ਨੇ ਕਿਹਾ ਕਿ ਉਹ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਨਥਾਣਾ ਸਬੰਧਿਤ ਅਧਿਕਾਰੀਆਂ ਅਤੇ ਕਰਮ ਚਾਰੀਆਂ ਦੀ ਮੌਜੂਦਗੀ ਤੋਂ ਬਗੈਰ ਕਦੀ ਵੀ ਕਿਸੇ ਦਾ ਤੋਲ ਚੈੱਕ ਕਰਨ ਨਹੀਂ ਗਏ। ਜੇਕਰ ਕੋਈ ਵਿਅਕਤੀ ਚੇਅਰਮੈਨ ਮਾਰਕੀਟ ਕਮੇਟੀ ਨਥਾਣਾ ਦਾ ਨਾਮ ਵਰਤ ਕੇ ਅਜਿਹੀ ਕਾਰਗੁਜ਼ਾਰੀ ਕਰਦਾ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੈ ਅਤੇ ਇਸ ਸੰਬੰਧੀ ਪ੍ਰਸ਼ਾਸਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਨੇ ਪਿੰਡ ਭੋਖੜਾ ਦੇ ਵਸਨੀਕਾਂ ਨੂੰ ਲਾਲ ਲਕੀਰ ਵਾਲੇ ਮਕਾਨਾਂ ਦੇ ਕਾਰਡ ਵੰਡੇ ਅਗਲੀ ਖ਼ਬਰ ਗੁਰਤਾਗੱਦੀ ਪੁਰਬ ਮੌਕੇ ਕਰਵਾਇਆ ਜਾਵੇਗਾ ਗੁਰਬਾਣੀ ਕੰਠ ਮੁਕਾਬਲਾ- ਗਿਆਨੀ ਜੱਸਾ ਸਿੰਘ
Ad Position 24