26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇਲੈਕਟ੍ਰੀਸ਼ਨ ਟਰੇਡ ’ਚ ਦੇਸ਼ ਭਰ ’ਚੋਂ ਮੋਹਰੀ ਰਹਿਣ ਵਾਲੀ ਜਸਪ੍ਰੀਤ ਕੌਰ ਦਾ ਡੀ.ਸੀ. ਵਲੋਂ ਸਨਮਾਨ

ਮਾਨਸਾ, 26 ਨਵੰਬਰ (ਰਵੀ)- ਆਈ. ਟੀ.

Ad Position 21
No active advertisement
ਅਜੀਤ ਡੈਸਕ 27-11-2026
ਮਾਨਸਾ, 26 ਨਵੰਬਰ (ਰਵੀ)- ਆਈ.ਟੀ.ਆਈ. ਮਾਨਸਾ ਦੀ ਵਿਦਿਆਰਥਣ ਅਤੇ ਪਿੰਡ ਭੁਪਾਲ ਦੀ ਜੰਮਪਲ ਜਸਪ੍ਰੀਤ ਕੌਰ ਦਾ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਸਨਮਾਨ ਕੀਤਾ ਗਿਆ। ਦੱਸ ਦੇਈਏ ਕਿ ਇਸ ਵਿਦਿਆਰਥਣ ਨੇ ਇਲੈਕਟ੍ਰੀਸ਼ਨ ਟਰੇਡ ’ਚ ਪੂਰੇ ਦੇਸ਼ ’ਚੋਂ ਮੋਹਰੀ ਰਹਿ ਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਚਮਕਾਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਖਤ ਮਿਹਨਤ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਜਸਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ, ਲਾਭ ਸਿੰਘ, ਇੰਸਟਰਕਟਰ ਗੁਰਵਿੰਦਰ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਖੁਸ਼ੀ ’ਚ ਸਮਾਓਂ ਵਿਖੇ ਲੱਡੂ ਵੰਡੇ ਅਗਲੀ ਖ਼ਬਰ 32ਵੇਂ ਚਾਰ ਰੋਜ਼ਾ ਸਾਲਾਨਾ ਕਲਾ ਮੇਲੇ ਦਾ ਹੋਇਆ ਆਗਾਜ਼
Ad Position 24