ਨੰਗਲ, 4 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਆਰ ਆਫ਼ ਲਿਵਿੰਗ ਸੰਸਥਾ ਵਲੋਂ ਗਿਆਨ ਆਸ਼ਰਮ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇੰਜੀਨੀਅਰ ਬਿ੍ਜ ਮੌਹਨ ਕੌਸ਼ਲ ਨੇ ਸ੍ਰੀ ਰਵੀ ਸ਼ੰਕਰ ਦੀ ਵਿਲੱਖਣ ਵਿਚਾਰਧਾਰਾ ਬਾਰੇ ਦੱਸਿਆ | ਉਨ੍ਹਾਂ ਭੋਜਨ ਦੀ ਚੌਣ ਬਾਰੇ ਵੀ ਗਲ ਕੀਤੀ | ਇਸ ਮੌਕੇ ਮੈਡਮ ਰੇਣੂ ਕੌਸ਼ਲ ਨੇ ਗੁਰੂ ਪੂਜਾ ਕਰਵਾਈ | ਸਾਰੇ ਸ਼ਰਧਾਲੂਆਂ ਨੇ ਭਜਨ ਕੀਰਤਨ ਤੋਂ ਬਾਅਦ ਚੌਗਿਰਦੇ ਲਈ ਕੰਮ ਕਰਨ ਦਾ ਸੰਕਲਪ ਲਿਆ | ਇਸ ਮੌਕੇ ਐੱਸ.ਡੀ.ਓ. ਮੈਡਮ ਸੁਮਨ, ਸੀ.ਏ. ਰਾਸ਼ੀ ਮਿੱਤਲ, ਪ੍ਰੋਫੈਸਰ ਪੀ.ਕੇ.ਮਦਾਨ, ਰਾਜ ਰਹੇਜਾ, ਆਰਟ.ਆਫ਼. ਲਿਵਿੰਗ ਟੀਚਰ ਰਾਜਵਿੰਦਰ ਕੌਰ, ਰਜੀਵ ਭਦੂੜੀਆ, ਮੈਡਮ ਮੰਜੂ ਕਪੂਰ ਆਦਿ ਹਾਜ਼ਰ ਸਨ |