17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ 100ਵੀਂ ਜੈਅੰਤੀ ਭਾਜਪਾ ਵਲੋਂ ਸਟਾਫ਼ ਕਲੱਬ ਨੰਗਲ ਵਿਖੇ ਮਨਾਈ <br/>

Ad Position 21
No active advertisement
ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਵਰਕਰ ਚੁੱਘ ਨੂੰ ਸਨਮਾਨਿਤ ਕਰਦੇ ਤੇੇ ਤਰੁਣ ਚੁੱਘ ਵਰਕਰਾਂ ਨੂੰ ਸਟੇਜ ਤੋਂ ਸੰਬੋਧਨ ਕਰਦੇ ਹੋਏ | <br/> 05-01-2026
ਨੰਗਲ, 4 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਵਲੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ 100 ਵੀਂ ਜੈਯੰਤੀ ਸਟਾਫ਼ ਕਲੱਬ ਨੰਗਲ ਵਿਖੇ ਮਨਾਈ ਗਈ | ਇਸ ਮੌਕੇ ਵੱਡੀ ਗਿਣਤੀ 'ਚ ਭਾਜਪਾ ਵਰਕਰਾਂ ਵਲੋਂ ਜਿਥੇ ਭਾਰੀ ਠੰਢ ਦੇ ਬਾਵਜੂਦ ਸ਼ਮੂਲੀਅਤ ਕੀਤੀ ਗਈ ਉੱਥੇ ਹੀ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਵਿਸ਼ੇਸ਼ ਤੌਰ ਪਹੁੰਚੇ | ਸਭ ਤੋਂ ਪਹਿਲਾਂ ਉਨਾਂ ਵਲੋਂ ਵਾਜਪਾਈ ਜੀ ਦੀ ਤਸਵੀਰ ਮੂਹਰੇ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਉਪਰੰਤ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਚੁੱਘ ਦਾ ਨੰਗਲ ਵਿਖੇ ਪਹੁੰਚਣ ਤੇ ਭਰਵਾਂ ਸਵਾਗਤ ਕਰਦਿਆਂ ਇਸ ਖ਼ਿੱਤੇ ਨੂੰ ਖ਼ੁਸ਼ਹਾਲ ਬਣਾਉਣ ਲਈ ਕੇਂਦਰ ਸਰਕਾਰ ਸਰਕਾਰ ਨਾਲ ਸਿੱਧੇ ਤੌਰ ਜੁੜੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾ ਕੇ ਹੱਲ ਕਰਵਾਉਣ ਲਈ ਅਪੀਲ ਕੀਤੀ | ਉਪਰੰਤ ਤਰੁਨ ਚੁੱਘ ਨੇ ਆਪਣੇ ਸੰਬੋਧਨ ਵਿਚ ਭਾਜਪਾ ਵਰਕਰਾਂ ਨੂੰ ਸਵ. ਪ੍ਰਧਾਨ ਮੰਤਰੀ ਵਾਜਪਾਈ ਦੀ ਜੀਵਨ ਸ਼ੈਲੀ ਅਤੇ ਦੇਸ਼ ਤੇ ਪੰਜਾਬ ਨਾਲ ਲਗਾਵ ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਮਜਬੂੁਤੀ ਲਈ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਜ਼ਿਕਰਯੋਗ ਕੰਮਾਂ ਦੀਆਂ ਅਨੇਕਾਂ ਮਿਸਾਲਾਂ ਦੱਸ ਕੇ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਧੋਪੁਰ ਦੀ ਇੱਕ ਘਟਨਾ ਨੇ ਉਨਾਂ ਨੂੰ ਰਾਜਨੀਤੀ ਵੱਲ ਲਿਆਂਦਾ ਜਦੋਂ ਕਿ ਉਨਾਂ ਦਾ ਸੁਪਨਾ ਇੱਕ ਕਵੀ ਬਣਨ ਦਾ ਸੀ | ਉਨ੍ਹਾਂ ਕਿਹਾ ਕਿ ਪੰਜਾਬ ਫੇਰੀ ਦੌਰਾਨ ਉਨਾਂ ਹਮੇਸ਼ਾ ਦਰਬਾਰ ਸਾਹਿਬ ਮੇਥਾ ਟੇਕਦੇ ਸਨ ਅਤੇ ਲੰਗਰ ਵੀ ਉੱਥੇ ਹੀ ਛਕਦੇ ਸਨ ਅਤੇ ਹਮੇਸ਼ਾ ਹੀ ਲੋਕਤੰਤਰ ਦੀ ਮਜ਼ਬੂਤੀ ਲਈ ਅਤੇ ਪੰਜਾਬ ਦੀ ਮਜ਼ਬੂਤੀ ਅਤੇ ਹਿੰਦੂ ਸਿੱਖ ਭਾਈਚਾਰਕ ਸਾਂਝ ਦੀ ਗੱਲ ਕਰਦੇ ਸਨ | ਉਨਾਂ ਕਿਹਾ ਕਿ ਵਾਜਪਾਈ ਹੀ ਸਨ ਜਿਨ੍ਹਾਂ ਨੇ ਵਿਸ਼ਵ ਪੱਧਰੀ ਮੰਚ ਤੇ ਪਹਿਲੀ ਵਾਰ ਹਿੰਦੀ ਭਾਸ਼ਾ ਵਿਚ ਭਾਸ਼ਣ ਦਿੱਤਾ ਸੀ | ਚੁੱਘ ਨੇ ਕਿਹਾ ਕਾਂਗਰਸ ਨੇ 1984 ਸਿੱਖ ਕਤਲੇਆਮ ਵਿਚ ਦੇਸ਼ ਦੇ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾ ਦਿੱਤਾ ਅਤੇ ਵੋਟਰ ਲਿਸਟਾਂ ਰਾਹੀਂ ਸਿੱਖਾਂ ਦੇ ਘਰਾਂ ਦੇ ਪਤਾ ਕਰਕੇ ਉਨ੍ਹਾ ਨੰੂ ਮਾਰਿਆ ਗਿਆ ਪਰ ਇਸਦੇ ਖ਼ਿਲਾਫ਼ ਵਾਜਪਾਈ ਨੇ ਹੀ ਸਦਨ ਅੰਦਰ ਲਿਸਟ ਜਾਰੀ ਕਰਕੇ ਆਵਾਜ਼ ਬੁਲੰਦ ਕੀਤੀ | ਉਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਉਨਾਂ ਹਮੇਸ਼ਾ ਦਿਲ ਖ਼ੋਲ ਕੇ ਗਰਾਂਟਾਂ ਦਿੱਤੀਆਂ ਅਤੇ ਸਰਹੱਦਾਂ ਤੇ ਦੇਸ਼ ਵਿਰੋਧੀਆਂ ਦੇ ਕਾਰਗਿਲ ਯੁੱਧ ਦੌਰਾਨ ਦੰਦ ਵੀ ਖੱਟੇ ਕੀਤੇ ਸਨ | ਉਨਾਂ ਦੀਆਂ ਰੱਖੀਆਂ ਨੀਂਹਾਂ ਤੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਲੋਂ ਪੂਰਾ ਕੀਤਾ ਜਾ ਰਿਹਾ ਹੈ | ਇਸ ਮੌਕੇ ਡਾ. ਪਰਮਿੰਦਰ ਸ਼ਰਮਾ ਹਲਕਾ ਜਨ ਪ੍ਰਤੀਨਿਧ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਪ੍ਰੇਮ ਚੰਦ ਸ਼ਰਮਾ, ਹਰਮਨਜੀਤ ਸਿੰਘ ਪਿ੍ੰਸ, ਦਿਨੇਸ਼ ਜੋਸ਼ੀ , ਰਤਨ ਚੰਦ ਧਨੇੜਾ, ਮੁਕੇਸ਼ ਨੱਢਾ, ਉਕਾਂਰ ਸਿੰਘ ਬੇਦੀ, ਸ਼ਾਮ ਸੁੰਦਰ ਰੰਗਾ, ਅਨਿਲ ਸ਼ਰਮਾ, ਵਿਵੇਕ ਸ਼ਰਮਾ, ਮੁਕੇਸ਼ ਰਾਏ ਸਹੋੜ, ਸਾਬਕਾ ਕੌਂਸਲਰ ਹਰੀਸ਼ ਕਪਿਲਾ, ਵਿਕਰਾਂਤ ਪਰਮਾਰ, ਡਾ. ਰਜਿੰਦਰ ਕੁਮਾਰ, ਦਵਿੰਦਰ ਬਹਿਲ, ਕਰਨ ਮੈਹਣ, ਐਡਵੋਕੇਟ ਰਾਕੇਸ਼ ਮੜਕਨ, ਰਜਿੰਦਰ ਹੰਸ, ਵਿਨੋਦ ਸ਼ਰਮਾ, ਕਮਲ ਘਈ, ਆਦਿ ਤੋਂ ਇਲਾਵਾ ਮੈਡਮ ਅਲਕਾ ਐਰੀ, ਸੁਭਾਸ਼ ਐਰੀ, ਰਜਿੰਦਰ ਬਿੱਟਾ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਬਾਅਦ ਨੰਗਲ ਸ਼ਹਿਰ ਦੀ ਕਾਇਆ ਕਲਪ ਕਰਾਂਗੇ-ਹਰਜੋਤ ਸਿੰਘ ਬੈਂਸ <br/> ਅਗਲੀ ਖ਼ਬਰ ਆਰਟ ਆਫ਼ ਲਿਵਿੰਗ ਨੇ ਧਾਰਮਿਕ ਸਮਾਗਮ ਕਰਵਾਇਆ <br/>
Ad Position 24